ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੫ ) ਦੀ ਪ੍ਰਸੰਨਤਾ ਦਾ ਕਥਨ ਹੈ - ਮਾਝ ਮਹਲਾ ੫ ਚਉਪਦੇ ਘਰੁ ੧ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥ ਹੇ ਗੁਰੂ (ਜੀ ! ਆਪ ਜੀ ਦੇ) ਦਰਸ਼ਨ ਨੂੰ ਮੇਰਾ ਮਨ ਚਾਹੁੰਦਾ ਹੈ, ਅਤੇ ਪਪੀਹੇ ਵਾਂਗੂ (ਅੱਠੇ ਪਹਿਰ) [ਬਿਲਪ] ਪੁਕਾਰਾਂ ਕਰਦਾ ਹੈ । ਤਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥ ਪਿਆਰੇ ਗੁਰੂ ਜੀ ਦੇ ਦਰਸ਼ਨ ਤੋਂ ਬਿਨਾਂ (ਇਸ ਦੀ) ਤੇਹ ਨਹੀਂ ਉਤਰੇਗੀ, ਅਤੇ ਇਸ ਨੂੰ ਸ਼ਾਂਤੀ ਭੀ ਨਹੀਂ ਆਵੇਗੀ |॥੧॥ ਹਉ ਘੋਲੀ ਜੀਉ ਘੋਲਿ ਘੁਮਾਈ । ਗੁਰ ਦਰਸਨ ਸੰਤ ਪਿਆਰੇ ਜੀਉ ॥੧॥ਰਹਾਉ॥ ਸੰਤ] ਅੰਤ ਵੇਲੇ ਦੇ ਸਹਾਇਕ ਪਿਆਰੇ ਗੁਰੂ ਜੀ ਦੇ ਦਰਸ਼ਨ ਤੋਂ) ਮੈਂ ਕੁਰਬਾਨ ਜਾਂਦਾ ਹਾਂ, ਅਤੇ) ਜੀਉ ਭੀ ਕੁਰਬਾਨ ਕਰਦਾ ਹਾਂ। ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ ਚਿਰੁ ਹੋਆ ਦੇਖੇ ਸਾਰਿੰਗ ਪਾਣੀ ॥ (ਹੇ ਸਤਿਗੁਰੂ) ਜੀ ! ਆਪ ਜੀ ਦਾ ਮੁਖਾਰ ਬਿੰਦ ਸੁੰਦਰ ਹੈ, ਸ ਤੋਂ ਨਿਕਲੀ ਹੋਈ ਬਾਣੀ ਦੀ ਧੁਨੀ [ਅਵਾਜ਼ਸ਼ਾਂਤੀ (ਬਖਸ਼ਦੀ ਹੈ, ਉਸ ਸੁੰਦਰ ਮੁਖੜੇ ਦੇ) [ਦੇਖੋ] ਦਰਸ਼ਨ (ਰੂਪ) ਪਾਣੀ (ਤੋਂ ਵਿਛੁੜਿਆਂ, ਮੈਂ [ਸਾਰਿੰਗ] ਪਪੀਹੇ ਨੂੰ ਚਿਰ ਹੋ ਗਿਆ ਹੈ।