ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੧ ) ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਦਿਨ ਦਾਯਾ ਹੈ, ਰਾਤ ਦਾਈ ਹੈ, (ਇਨਾਂ) ਦੋਹਾਂ (ਦੀ ਗੋਦੀ ਵਿਚ) ਸਾਰਾ ਜਗਤ ਖੇਡਦਾ (ਤੇ ਸੌਂਦਾ ਹੈ । ਦਾਈ ਦਾ ਕੰਮ ਹੈ, ਬੱਚੇ ਨੂੰ ਅਰਾਮ ਦੇਣਾ, ਰਾਤ ਦੇਹ ਨੂੰ ਅਰਾਮ ਦੇਂਦੀ ਹੈ । ਦਾਏ ਦਾ ਕੰਮ ਹੁੰਦਾ ਹੈ, ਬੱਚੇ ਨੂੰ ਹਸਾ ਖਿਡਾਕੇ ਖੁਸ਼ ਰਖਨਾ, ਇਹ ਕੰਮ ਦਿਨ ਕਰਦਾ ਹੈ, ਇਸ ਲਈ ਇਨ੍ਹਾਂ ਨੂੰ ਦਾਈ ਤੇ ਦਾਇਆ ਕਿਹਾ ਹੈ । ਕਿਉਂਕਿ ਦਾਈ ਤੇ ਦਾਏ ਪਾਸੋਂ ਬੱਚੇ ਦੇ ਗੁਣ ਤੇ ਔਗੁਣ ਲੁਕੇ ਨਹੀਂ ਰਹਿੰਦੇ, ਇਵੇਂ ਹੀ ਇਸ ਦੇਹ ਦੇ ਬੁਰੇ-ਭਲੇ ਕਰਮ ਦਿਨ ਰਾਤ ਤੋਂ ਉਹਲੇ ਨਹੀਂ ਹੋ ਸਕਦੇ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ (ਇਸ ਦੇਹ ਵਿਚ ਕੀਤੀਆਂ ਗਈਆਂ) ਨੇਕੀਆਂ ਤੇ ਬਦੀਆਂ -(ਰੁਪ ਕਰਮਾਂ ਦਾ ਚਿੱਠਾ ਚਿੱਤ ਗੁਪਰ ਦਿਨ ਤੇ ਰਾਤ ਨੂੰ ਗਵਾਹ ਬਣਾਕੇ ਧਰਮ (ਰਾਜਾ ਦੀ) [ਹਦੂਰਿ] ਹਜ਼ੂਰੀ ਵਿਚ ਵਾਚੇਗਾ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ (ਉਸ ਵੇਲੇ) ਆਪੋ ਆਪਣੇ ਕਰਮਾਂ ਦੇ ਫਲ ਕਰਕੇ ਕੋਈ ਨਿਰੰਕਾਰ) ਦੇ ਨੇੜੇ ਜਾ ਪੁੱਜੇਗਾ ਤੇ) ਕੋਈ ਦੂਰ (ਧੱਕਿਆ ਜਾਏਗਾ, ਅਰਥਾਤ ਕਿਸੇ ਨੂੰ ਮੁਕਤੀ ਮਿਲੇਗੀ ਤੇ ਕਿਸੇ ਨੂੰ ਚੁਰਾਸੀ ਵਿੱਚ ਸੱਟਿਆ ਜਾਏਗਾ) । ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥