ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪ ) ਵਾਸੀ, ਵਾਹਿਗੁਰੂ ਦੀਆਂ ਅਨੇਕਾਂ ਲੀਲਾਂ ਦੇ ਦਰਸ਼ਨ ਦਾ ਅਨੰਦ ਪ੍ਰਾਪਤ ਕਰਦਾ ਹੈ । ਅਥਵਾ (੨)-ਉਥੇ ਨਾਦਾਨੰਦ, ਬਿਨੋਦਾ ਨੰਦ ਤੇ ਕੋਝਾ॥ ਅਨੰਦ (ਮਾਣਦਾ ਹੈ) ਅਰਥਾਤ ਉਥੇ ਸਬਦ ਦਾ ਅਨੰਦ, ਖੇਡਾਂ ਦਾ। ਅਨੰਦ ਤੇ ਰਸਾਂ ਦਾ ਅਨੰਦ ਪ੍ਰਾਪਤ ਹੁੰਦਾ ਹੈ) । ਪ੍ਰਸ਼ਨ:-ਸਰਮ ਖੰਡ ਦਾ ਵਰਣਨ ਕਿਵੇਂ ਹੈ ? ਉੱਤਰ:ਸਰਮ ਖੰਡ ਕੀ ਬਾਣੀ ਰੂਪੁ ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪ॥ ‘ਸਰਮ ਖੰਡ' ਵਾਲੇ ਦੀ ਬਾਣੀ ਵਡੀ ਸੁੰਦਰ ਹੈ ! (ਕਿਉਂਕਿ ਉਥੇ (ਪੁਜੇ ਪੁਰਸ਼ ਦੀ) ਬਾਣੀ ਦੀ [ਅਨੁਪ] ਅਨੋਖੀ ਘਾੜਤ ਘੜੇ ਜਾਂਦੀ ਹੈ । ਤਾਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਉਨ੍ਹਾਂ (ਸਰਮ ਖੰਡ ਵਾਲਿਆਂ) ਦੀਆਂ ਗੱਲਾਂ ਕਹੀਆਂ ਨਹੀਂ ਜਾਂਦੀਆਂ । ਜੇ ਕੋਈ ਕਹੇਗਾ (ਭੀ, ਤਾਂ ਫਿਰ) ਮਗਰੋਂ ਪਛਤਾਏਗਾ। ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥ tਜਿਸ ਅਨੰਦ ਦੇ ਵੱਸ ਹੋਕੇ ਹਰਨ ਤੇ ਹੋੜੇ ਤੇ ਮਸਤ ਹੋ ਆਪਾ ਵਾਰਦਾ ਹੈ, ਉਸਦਾ ਨਾਮ ‘ਨਾਦਾਨੰਦ ਹੈ । ਜਿਸ ਅਨੰਦ ਵਸ ਹੋਕੇ ਪਤੰਗਾ ਦੀਵੇ ਤੇ ਆਪਾ ਵਾਰਦਾ ਹੈ, ਉਸਦਾ ਨਾਮ ‘ਬਿਨ ਨੰਦ' ਹੈ, ਅਤੇ ਜਿਸ ਰਸਾਨੰਦ ਨੂੰ ਅਨੁਭਵ ਕਰਦੀ ਹੋਈ, ਮੱਛੀ ਕੁੜੀ ਨਿਗਲਦੀ ਹੈ, ਉਸਦਾ ਨਾਮ ਕੋਡਾਨੰਦ' ਹੈ !