ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਵੰਡਦਾ ਹੈ, ਅਤੇ ਇਕ ਨੂੰ ਸੰਸਾਰ ਦੇ[ਲਾਈ ਨਾਸ ਕਰਨ ਦੀ [ਬਾਣਾ (ਵਾਦੀ) ਹੈ। ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ (ਪਰ) ਜਿਵੇਂ ਉਸ (ਸਾਡੇ ਨਾਬ) ਨੂੰ ਭਾਉਂਦਾ ਹੈ, ਤਿਵੇਂ ਹੀ ਉਹ ਇਨ੍ਹਾਂ ਤਿੰਨਾਂ ਨੂੰ ਤੋਰਦਾ) ਹੈ, ਜਿਸ ਤਰ੍ਹਾਂ ਦੀ ਸਾਡੇ ਨਾਥ ਦੀ ਇਨਾਂ ਨੂੰ) ਆਗਿਆ ਹੁੰਦੀ ਹੈ (ਇਹ ਤਿੰਨੇ ਉਸੇ ਤਰ੍ਹਾਂ ਦੀ ਕਾਰ ਕਰਦੇ ਹਨ। ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ਓਹ (ਸਾਡਾ ਨਾਬ ਤਾਂ ਇਨ੍ਹਾਂ ਤਿੰਨਾਂ ਨੂੰ) ਵੇਖਦਾ ਹੈ, (ਪਰ) ਉਨ੍ਹਾਂ ਤਿੰਨਾਂ ਨੂੰ ਉਹ ਨਜ਼ਰ ਨਹੀਂ ਐੱਦਾ, (ਏਹ ਕੌਤਕ) ਵਡਾ ਹੀ [ਵਿਡਾਣੁ ਅਸਚਰਜ ਹੈ । ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦ ॥ (ਇਨਾਂ ਤੁਕਾਂ ਦਾ ਅਰਥ ਹੋ ਚੁਕਾ ਹੈ) । ਪੂਸ਼ਣ:-ਐਸੇ ਨਾਥ ਦਾ ਆਸਣ ਤੇ ਭੰਡਾਰਾ ਕਿੱਥੇ ਹੈ? ਉੱਤਰ ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾਵਾਰ॥