ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/661

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਿਟ ( ੧੯ ) ਸਟੀਕ ਕਿਸੁ ਵਖਰੁ ਕੋ ਤੁਮ ਵਣਜਾਰੇ ॥ ਕਿਉ ਕਰਿ ਸਾਧੁ ਲੰਘਾਵਹੁ ਪਾਰੇ ॥੧੭॥ (੩) ਕਿਸ ਸੌਦੇ ਦੇ ਤੁਸੀਂ ਗ੍ਰਾਹਕ ਹੋ ? (੪) ਕਿਸ ਤਾਂ ਸਾਥ ਨੂੰ (ਸੰਸਾਰ ਸਮੁੰਦਰ ਤੋਂ) ਪਾਰ ਲੰਘਾਓਗੇ ॥੧੭॥ (ਉੱਤਰ)— ਗੁਰਮੁਖਿ ਖੋਜਤ ਭਏ ਉਦਾਸੀ ॥ ਦਰਸਨ ਕੈ ਤਾਈ ਭੇਖ ਨਿਵਾਸੀ ॥ (੧) ਗੁਰਮੁਖਾਂ ਦੇ ਲੱਭਣ ਲਈ ਉਦਾਸੀ ਹੋਏ ਹਾਂ ? -ਸੰਤਾਂ ਦੇ) ਦਰਸ਼ਨ ਦੇ ਵਾਸਤੇ (ਇਸ) ਭੇਖ ਵਿਚ ਵਾਸਾ ਕੀਤਾ ਹੈ) । ਸਾਚੁ ਵਖਰ ਕੇ ਹਮ ਵਣਜਾਰੇ ॥ ਨਾਨਕ ਗੁਰਮੁਖਿ ਉਤਰਸਿ ਪਾਰੋ ॥੧੮॥ (੩) ਸੱਚ ਰੂਪ ਸੌਦੇ ਦੇ ਅਸੀਂ ਵਣਜਾਰੇ ਹਾਂ।(੪) ਤਿਗੁਰੂ ਜੀ (ਕਹਿੰਦੇ ਹਨ) ਗੁਰਮੁਖਤਾ ਕਰਕੇ ਪਾਰ ਉਤਰਾਂਗੇ॥ ੧੮॥ (ਪ੍ਰਸਨ):- ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥ ਕਾਹੇ ਕਉ ਤੁਝੁ ਇਹੁ ਮਨ ਲਾਇਆ ॥ (੧) ਹੇ ਪੁਰਖਾ! ਕਿਸ ਬਿਧੀ ਕਰਕੇ (ਤੂੰ) ਜਨਮ ਵਟਾਯਾ ਹੈ ? ।(੨) ਕਿਸ ਵਾਸਤੇ ਤੁਸਾਂ ਮਨ ਨੂੰ ਇਧਰ ਲਾਯਾ ਹੈ ? 006000000000000