ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/656

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

मिय गेर्माट ( ੧੪ ) ਸਟੀਕ TWAVTAARATHI NE MAR (ਜੋ) ਹਿਰਦੇ ਅੰਦਰ ਬ੍ਰਹਮ ਨੂੰ ਇਕ ਰਸ ਜਾਣਿਆ ਹੈ, 5 ਅਤੇ (ਜੋ) ਮੈਂ ਹੰਗਤਾ ਤੇ ਮਮਤਾ ਦੂਰ ਕੀਤੀ ਹੈ, (ਇਹ ਦੋਵੇਂ ਨਿਸਚਾ ਤੇ ਵਿਚਾਰ ਰੂਪ ਕੰਨਾਂ ਵਿਚ) ਮੁੰਦਾਂ ਹਨ। ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰਕੈ ਸਬਦਿ ਸੁ ਸਮਝ ਪਰੀ॥ (ਜੋ) ਗੁਰਾਂ ਦੇ ਸਬਦ ਕਰਕੇ ਕਾਮ, ਕ੍ਰੋਧ ਤੇ ਹੰਕਾਰ ਦੇ ਨਿਵਾਰਨ ਦੀ ਸਮਝ ਪੈ ਗਈ ਹੈ, (ਏਹੋ ਮੇਰਾ ਆਈ ਪੰਥ ਹੈ) ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥ (ਜੋ ਸਭਨਾਂ ਵਿਚ) ਭਰਪੂਰ ਹੋ ਰਿਹਾ (ਡਿੱਠਾ ਹੈ, ਇਹ ਮੇਰੀ) ਖਿੰਥਾ (ਹੈ, ਅਤੇ ਜੋ) ਇਕੋ ਹਰੀ (ਸਭ ਨੂੰ) ਤਾਰੇਗਾ (ਏਹ ਸਰਧਾ ਹੀ) ਨਾਨਕ (ਦੀ) ਝੋਲੀ ਹੈ। ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਹੀ ॥੧੦॥ ਸਾਹਿਬ ਸੱਚਾ (ਹੈ, ਉਸਦੀ) ਵਡਿਆਈ ਸੱਚੀ ਹੈ, (ਜੋ ਇਹ) ਪਰਖ ਪ੍ਰਾਪਤ (ਹੋਈ) ਹੈ, (ਏਹੋ) ਗੁਰੂ ਦੀ ਸੱਚੀ {ਬਾਤ} ਸਿਖਯਾ ਲਈ ਹੈ ॥੧੦॥ (ਸਿੱਧਾਂ ਨੇ ਫਿਰ ਕਿਹਾ-ਸਾਡੇ ਭੇਖ ਵਿਚ ਖੱਪਰ, ਪੰਚ ਕਲੀ ਟੋਪੀ, ਕੜਾਸਣ ਅਤੇ ਚੇਲੇ ਆਦਿਕ ਹੁੰਦੇ ਹਨ, ਗੁਰੂ ਜੀ ਇਸਦੇ ਉੱਤਰ ਵਿਚ ਫੁਰਮਾਂਦੇ ਹਨ):- ਊਂਧਉ ਖਪਰੁ ਪੰਚਭੁ ਟੋਪੀ ॥