ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/651

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ (ε) ਸਟੀਕ (ਇਸੇ ਤਰ੍ਹਾਂ ਗੁਰ) ਸਬਦ ਵਿਚ ਸੁਰਤੀ ਚਿਤ ਬਿਤੀ ਨੂੰ ਜੋੜਕੇ) ਨਾਮ ਨੂੰ ਜਪੇ, ਤਾਂ ਸੰਸਾਰ ਸਮੁੰਦਰ ਤੋਂ ਤਰ ਜੋਕੀਦਾ ਹੈ । ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ (ਸਭ ਦੇ ਵਿਚ) ਰਹਿੰਦੇ ਹੋਇਆਂ (ਭੀ) ਏਕਾਂਤੀ ਹੋਵੇ, ਅਤੇ) ਮਨ ਵਿਚ ਇਕੋ ਵਸਿਆ (ਹੋਵੇ, ਅਤੇ) ਆਸਾ ਵਿਚ (ਹੁੰਦਾ ਹੋਯਾ ਭੀ) ਨਿਰਾਸ ਹੋਵੇ। ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕ ਤਾਕਾ ਦਾਸੋ ॥੫॥ (ਜੋ ਇਸ ਤਰ੍ਹਾਂ) ਅਗਮ ਅਗੋਚਰ ਨੂੰ (ਆਪ) ਵੇਖਕੇ ਹੋਰਨਾਂ ਨੂੰ) ਵਿਖਾਂਦਾ ਹੈ, “ਨਾਨਕ ਉਸਦਾ ਦਾਸ ਹੈ॥੫॥ (ਇਹ ਸੁਣਕੇ ਚਰਪਟ ਨਾਥ ਨੇ ਪੁਸਨ ਕੀਤੇ):- ਹੇ ਸੁਣਿ ਸੁਆਮੀ ਅਰਦਾਸ ਹਮਾਰੀ ਪੂਛਉ ਸਾਚੁ ਬੀਚਾਰੋ॥ ਸੁਆਮੀ ! ਮੇਰੀ ਬੇਨਤੀ ਸੁਣੋ, (ਮੈਂ ਤਾਂ) ਸੱਚ ਦਾ ਵੀਚਾਰ ਪੁੱਛਦਾ ਹਾਂ, (ਕੋਈ ਵਾਦ ਨਹੀਂ ਕਰਦਾ) ਮੈਂ ਅਗੇ ਰੋਸੁ ਨ ਕੀਜੈ ਉਤਰੁ ਦੀਜੈ ਪ੍ਰਸ਼ਨ ਕੀਤਾ ਹੈ, (ਇਸ ਲਈ ਆਪ):- -- TWITTE