ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪ ). ਗਿਆਨ ਭੁਗਤਿ+] ਭੋਜਨ ਹੈ, ਦਇਆ ਭੰਡਾਰਣ ਹੈ। ਅਤੇ ਜੋ ਘਟਾਂ ਘਟਾਂ ਵਿਚ [ਵਾਜਹਿ] ਬੋਲ ਰਿਹਾ ਹੈ, (ਓਹੀ ਸਾ ਨਾਦ ਹੈ । ਆਪਿ ਨਾਥੁ ਨਾਥੀ ਸਭ ਜਾਕੀ ਰਿਧਿ ਸਿਧਿ ਅਵਰਾ ਸਾਦ ॥ ਆਪਿ] ਮੇਰਾ ਨਾਥk (ਉਹ ਹੈ) ਜਿਸ ਦੇ ਹੁਕਮ ਵਿਚ ਸਾਰੀ (ਦੁਨੀਆਂ)ਨੱਥੀ ਹੋਈ ਹੈ, ਰਿਧੀ ਸਿਧਾਂ ਦਾ[ਸਾਦ]ਚਸਕਾਅਵਰ ਅਗਿਆਨੀਆਂ ਨੂੰ ਹੈ, ਅਰਥਾਤ ਗਿਆਨਵਾਨ ਰਿਧੀ ਸਿਧੀ : ਲੋੜ ਨਹੀਂ ਰਖਦੇ, ਅਗਨੀ ਪੁਰਸ਼ ਹੀ ਰਿਧੀ ਸਿਧਾਂ ਦੇ ਸੁਆਦਾ ਦੇ ਮਗਰ ਭੱਜੇ ਫਿਰ ਨਹੀਂ ਹਨ । ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ ਮਿਲਣਾ’ ਤੇ ‘ਵਿਛੜਨਾ' (ਇਹ) ਦੋਵੇਂ (ਕਰਮ ਮੇਰੀ ਸਾਰੀ ਕਾਰ ਤੋਰਦੇ ਹਨ, ਇਸ ਲਈ ਇਹ ਚੇਲੇ ਹਨ, ਜੋ ਮੇਰੀ) ਲਿਖੇ %ਅੰਤਹਕਰਣ ਦੀ ਬ੍ਰਿਤੀ ਦਾ ਬ੍ਰਹਮਾਕਾਰ ਹੋਣ ਦਾ ਨਾਮ ਗਿਆਨ ਹੈ । fਜੋਗੀ ਲੋਕ ਖੰਡ ਘਿਉ ਤੇ ਮੈਦਾ ਤਿੰਨਾਂ ਚੀਜਾਂ ਨੂੰ ਲੈ ਜੇਹਾ ਪਾਕੇ ਇਸਦਾ ਚੂਰਮਾ ਬਨਾਂਦੇ ਹਨ, ਇਸ ਦਾ ਨਾਮ ‘ਭੁਗਤਿ ਮਲੀਦਾ ਕਹਿੰਦੇ ਹਨ । ਇਕ ਤਰਾਂ ਦੀ ਕਾਠ ਦੀ ਟੂਟੀ ਜੇਹੀਂ ਜੋਗੀ ਲੋਕ ਗਲ ਵਿਚ ਰੱਖਦੇ ਹਨ, ਉਸਦਾ ਨਾਮ ਹੈ । ਜੋਗੀਆਂ ਵਿਚ ਵਡੇ ਮਹੰਤ ਨੂੰ ਨਾਥ ਕਹਿੰਦੇ ਹਨ ।