ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/648

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ ( ੬ ) ਸਟੀਕ IT MALWATIHAAAAAAAA BUKKAN ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ। ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ॥੨॥ (੧) ਹੇ ਬਾਲੇ! ਕਿਥੇ ਬੈਠਦੇ ਹੋ ? (੨) ਕਿਸੇ ਰਹਿੰਦੇ ਹੋ ? (੩) ਕਿਥੋਂ ਆਏ ਹੋ? (੪) ਕਿਥੇ ਜਾਓਗੇ? {ਬੈਰਾਗੀ} ਸਿੱਧ ਬੋਲੇ—ਹੇ ਨਾਨਕ ! ਸੁਣੋ, (੫) ਤੁਹਾਡਾ ਰਾਹ ਕੀ ਹੈ ?॥੨॥ (ਸਿਧਾਂ ਦੇ ਇਨ੍ਹਾਂ ਪੰਜਾਂ ਪ੍ਰਸਨਾਂ ਦਾ ਉੱਤਰ ਕਹਿੰਦੇ ਹਨ):- ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥ (੨) (ਜੋ) ਘਟ ਘਟ ਵਿਚ {ਬੈਸਿ} ਇਸਥਿਤ ਹੋ ਰਿਹਾ ਹੈ, ਇਕ ਰਸ ਉਸ ਵਿਚ ਰਹਿੰਦੇ ਹਾਂ (ਪ) ਸਤਿਗੁਰੂ ਦੇ ਭਾਣੇ ਵਿਚ ਚਲਦੇ ਹਾਂ, (ਏਹੋ ਸਾਡਾ ਰਾਹ ਹੈ)। ਸਹਜੇ ਆਏਹੁਕਮਿ ਸਿਧਾਏਨਾਨਕ ਸਦਾ ਰਜਾਏ (੩)—{ਸਹਜੇ} ਹੁਕਮ ਕਰਕੇ ਆਏ ਹਾਂ, (੪) ਹੁਕਮ ਵਿਚ ਤੁਰ ਜਾਵਾਂਗੇ, (ਗੁਰੂ) ‘ਨਾਨਕ ਸਦਾ ਹੀ ਹੁਕਮ (ਰਹਿੰਦਾ ਹੈ) । ਵਿਚ

  • ਚੂੰਕਿ ਸਿੱਧ ਯੋਗ ਦੀ ਤਾਕਤ ਨਾਲ ਕਈ ੨ ਸੌ ਵਰ੍ਹੇ ਦੀ

ਉਮਰਾ ਵਾਲੇ ਸਨ, ਇਸ ਲਈ ਸਤਿਗੁਰੂ ਨੂੰ ਛੋਟੀ ਉਮਰਾ ਵਾਲਾ ਵੇਖਕੇ ਬਾਲਕ ਨਾਮ ਨਾਲ ਸੰਬੋਧਨ ਕਰਦੇ ਹਨ।