ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੦੨ ਆਸਾ ਦੀ ਵਾਰ ਸਟੀਕ ਇਕਨਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ॥ ਇਕਨਾਂ ਦੇ ਗਲਾਂ ਵਿਚ ਸੰਗਲ ਪਏ ਹੋਏ ਹਨ, ਅਤੇ ਇਕ ਬਿਸੀਆਰੁ] ਵੱਡੇ ਮੁਰਾਤਬੇ (ਵਾਲੇ ਹੋਕੇ) ਤਰੀ ਘੋੜਿਆਂ ਤੇ ਚੜ੍ਹਦੇ ਹਨ।(ਜਦ ਕਿ ਉਹ)— ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ ਆਪੇ ਕਰਾਂਦਾ ਹੈ ਤੇ ਆਪੇ ਕਰਦਾ ਹੈ, (ਫਿਰ) ਮੈਂ ਕਿਸਦੇ ਕੋਲ ਜਾਕੇ ਪੁਕਾਰ ਕਰਾਂ ? ਨਾਨਕ ਕਰਨਾ ਜਿਨਿ ਕੀਆ ਫਿਰਿ ਤਿਸਹੀ ਕਰਣੀ ਸਾਰ ॥੨੩॥ ਜਿਸਨੇ ਕਰਣਾ ਜਗਤ ਨੂੰ ਕੀਤਾ ਹੈ, ਮੁੜਕੇ ਉਸੇ ਨੇ ਸੰਭਾਲ ਕਰਣੀ ਹੈ ॥ ੨੩॥ ਸਲੋਕੁ ਮਃ ੧ ॥ ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ (ਵਾਹਿਗੁਰੂ ਨੇ) ਆਪੇ ਭਾਂਡੇ ਸਰੀਰ] ਬਣਾਏ ਹਨ ਤੇ ਆਪੇ ਭਰ ਦਿਤੇ ਹਨ। ਇਕ ਦੁਧੁ ਸਮਾਈਐ ਇਕਿ ਚਲੈ ਰਹਨਿ ਚੜੇ ਇਕਨਾਂ ਵਿਚ ਦੁਧ ਜਮਾਈਦਾ ਹੈ, ਅਤੇ ਇਕ ਚੂਲੇ ਉਤੇ ਚੜ੍ਹੇ (ਹੋਏ ਸੜਦੇ) ਹਨ ।