ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੬ ਆਸਾ ਦੀ ਵਾਰ ਸਟੀਕ ਲੰਮੀ ਕਦੇ ਭੀ ਮੰਦਾ (ਕੰਮ) ਨਹੀਂ ਕਰਨਾ ਚਾਹੀਦਾ, ਨਜ਼ਰ ਕਰਕੇ ਵੇਖਣਾ ਚਾਹੀਦਾ ਹੈ, (ਭਾਵ ਦੁਰੰਦੇਸ਼ੀ ਨਾਲ ਕੰਮ ਦੇ ਫਲ ਨੂੰ ਪਹਿਲੇ ਸੋਚ ਲੈਣਾ ਚਾਹੀਦਾ ਹੈ)। ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥ ਜਿਸ ਤਰ੍ਹਾਂ ਵਾਹਿਗੁਰੂ ਵੱਲੋਂ ਨਾ ਹਾਰੀਏ, ਉਸ ਤਰ੍ਹਾਂ ਦਾ ਪਾਸਾ ਢਾਲਨਾ ਚਾਹੀਦਾ ਹੈ । ਕਿਛੁ ਲਾਹੇ ਉਪਰਿ ਘਾਲੀਐ॥੨੧॥ ਕੁਝ ਲਾਭ ਉਤੇ ਹੀ ਕਮਾਈ ਕੀਤੀ ਜਾਂਦੀ ਹੈ॥੨੧॥ ਸਲੋਕੁ ਮਹਲਾ ੨ ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਪਾਏਗਾ (ਜੋ) ਨੌਕਰ (ਹੋਕੇ) ਨੌਕਰੀ ਤੇ ਲੱਗਾ ਹੈ, (ਅਤੇ ਮਾਲਕ ਅੱਗੇ) ਹੰਕਾਰ ਨਾਲ ਝਗੜਾ (ਕਰਦਾ ਹੈ। ਅਤੇ):- ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ॥ ਮਾਲਕ (ਦੇ ਸਾਹਮਣੇ) ਬਹੁਤੀਆਂ ਗੱਲਾਂ ਕਰਦਾ ਹੈ, (ਉਹ ਕਦੇ ਮਾਲਕ ਦੇ) ਸਾਦੁ ਅਨੰਦ ਨੂੰ ਨਹੀਂ ਆਪੁ ਗਵਾਇ ਸੇਵਾ ਕਰੇ ਤਾ ਕਿਛੁਪਾਏ ਮਾਨੁ ॥ (ਜੇ) ਹੰਕਾਰ ਨੂੰ ਗਵਾਕੇ ਸੇਵਾ ਕਰੇ ਤਾਂ ਕੁਝ ਮਾਨ ਪਾਏਗਾ ਨਾਨਕ ਜਿਸਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਣੁ ॥੧॥