ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/621

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਵਾਰ ਸਟੀਕ t ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਇਸਤ੍ਰੀ (ਦੇ) ਮੋਯਾਂ)(ਦੂਜੀ) ਇਸਤ੍ਰੀ ਭਾਲਦੀ ਹੈ, ਇਸਤ੍ਰੀ ਕਰਕੇ ਹੀ[ਬੰਧਾਨ] ਸਾਕ ਨਾਤੇ ਹੁੰਦੇ ਹਨ। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਤੂੰ) ਉਸਨੂੰ ਬੁਰਾ ਕਿਉਂ ਆਖਦਾ ਹੈ ? ਜਿਸ ਤੋਂ ਰਾਜਾਨ ਰਾਜੇ ਮਹਾਰਾਜੇ ਜੰਮਦੇ ਹਨ। ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ॥ ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ, (ਸਾਰੇ ਜਗਤ ਵਿਚ) ਇਸਤ੍ਰੀ ਤੋਂ ਬਿਨਾਂ ਕੋਈ ਭੀ ਨਹੀਂ ਹੈ।(ਭਾਵ ਜਗਤ ਦੇ ਹਰ ਇਕ ਜੀਵ ਨਰ ਤੇ ਮਾਦਾ ਬਣੀ ਹੋਈ ਹੈ)। ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਰ) ਇਕ ਉਹ ਸੱਚਾ ‘ਨਾਨਕ ਹੀ ਇਸਤ੍ਰੀ ਤੋਂ ਬਿਨਾਂ ਹੈ। ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਜਿਸ ਮੁੱਖ ਤੋਂ ਸਦਾ (ਨਾਮ) ਜਪਿਆ ਜਾਂਦਾ ਹੈ, ਉਸਦੇ) ਭਾਗਾਂ ਦੀ ਰੱਤੀ ਪ੍ਰਭਤਾ ਚੌਹਾਂ (ਜੱਗਾਂ ਜਾਂ ਚੌਹਾਂ ਚੌਕਾਂ ਵਿਚ) ਸਲਾਹੀ ਜਾਂਦੀ ਹੈ। ਨਾਨਕ ਤੇ ਮੁਖਿ ਉਜਲੇ ਤਿਤੁ ਸਚੈ ਦਰਬਾ॥੨॥ ਵਿਚ ਭੀ ਉਹ ਮੁੰਹ ਉੱਜਲਾ ਹੁੰਦਾ ਹੈ ॥੨॥ ਸਤਿਗੁਰੁ ਜੀ (ਆਖਦੇ ਹਨ,) ਉਸ ਸਚੇ ਦੇ ਦਰਬਾਰ