ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/620

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਸਟੀਕ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ॥ ਪਾਪੀ ਸਰੀਰ ਨਾਲ ਲੱਗਾ ਹੈ, ਤਾਂ ਹੀ [ਤਿ ਉਸ ਉਤੇ ਝੁੱਕਾਂ ਪਈਆਂ ਹਨ । ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥ ਜਿਸ ਮੂੰਹ ਤੋਂ ਨਾਮ ਨਹੀਂ ਉਚਾਰਿਆ ਜਾਂਦਾ, ਅਤੇ ਨਾਮ ਤੋਂ ਹੀਣੇ ਹੋਕੇ [ਸ] ਭੋਜਨ ਨੂੰ ਖਾਂਦਾ ਹੈ। ਨਾਨਕ ਏਵੈ ਜਾਣੀਐ ਤਿਤੁਮੁਖਿ ਥੁਕਾ ਪਾਹਿ॥੧॥ ਸਤਿਗੁਰੂ ਜੀ (ਆਖਦੇ ਹਨ ਇਸ ਤਰ੍ਹਾਂ ਜਾਣਨਾ ਚਾਹੀਦਾ ਹੈ, (ਕਿ) ਉਸ ਮੂੰਹ ਦੇ ਉਤੇ ਬੱਕਾਂ ਪਈਆਂ ਹਨ ॥੧॥ ਉਥਾਨਕਾ-ਕਿਸੇ ਨੇ ਇਸ ਜਾਮੇ ਦਾ ਖੰਡਨ ਕੀਤਾ, ਤਾਂ ਗੁਰੂ ਜੀ ਨੇ ਉਸਨੂੰ ਸਮੱਤੇ ਲਾਉਣ ਲਈ ਉਪਦੇਸ਼ ਕੀਤਾ: ਮਃ ੧ ॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ [ਭੰਡਿ ਇਸਤ੍ਰੀ ਤੋਂ ਜੰਮੀਦਾ ਹੈ, ਇਸਤ੍ਰੀ ਦੇ (ਗਰ ਵਿਚ) ਨਿੰਮੀਦਾ ਹੈ, ਅਤੇ ਇਸਤ੍ਰੀ ਨਾਲ ਹੀ ਮੰਗੇਵਾ ਵੀਆਹ (ਹੁੰਦਾ ਹੈ)। ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਇਸਤ੍ਰੀ ਤੋਂ ਹੀ ਦੋਸਤੀ ਭਾਈ-ਚਾਰਾਂ ਹੁੰਦਾ ਹੈ ਅਤੇ ਇਸਤ੍ਰੀ ਤੋਂ ਹੀ ਰਾਹ ਤੁਰੇ ਹਨ।