ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/617

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਸਟੀਕ | (ਇਹ) ਕੰਨਾਂ ਦਾ ਸੂਤਕ ਹੈ। ੫ ਨਾਨਕ ਹੰਸਾ ਆਦਮੀ ਬਧੇ ਜਮਪੁਰਿਜਾਹਿ ॥੨॥ ਸਤਿਗੁਰੂ ਜੀ (ਆਖਦੇ ਹਨ, ਇਨ੍ਹਾਂ) ਹੰਸ ਪਾਪ ਕਰਮਾਂ (ਕਰਕੇ, ਆਦਮੀ ਬੱਧਾ ਹੋਇਆ ਜਮਪੁਰੀ ਵਿਚ ਜਾਂਦਾ ਹੈ ॥੨॥ ਮਃ੧॥ ॥੧॥ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ ਸਾਰਾ ਭਰਮ ਸੂਤਕ ਹੈ, (ਜਿਸ ਕਰਕੇ ਜੀਵ) ਦੈਤ ਭਾਵ ਵਿਚ ਲਗ ਜਾਂਦਾ ਹੈ ਜੰਮਣੁ ਮਰਣਾ ਹੁਕਮੁ ਹੈ ਭਾਣਾ ਆਵੈ ਜਾਇ॥ ਜੰਮਣਾ ਤੇ ਮਰਣਾ (ਏਹ ਤਾਂ ਵਾਹਿਗੁਰੂ ਦਾ ਹੁਕਮ ਹੈ, (ਕਿਉਂਕਿ ਜੀਵ) ਭਾਣੇ ਵਿਚ ਹੀ ਆਉਂਦਾ ਤੇ ਜਾਂਦਾ ਹੈ। ਖਾਣਾ ਪੀਣਾ ਪਵਿਤਹੈ ਦਿਤੋਨੁ ਰਿਜਕੁ ਸੰਬਾਹਿ॥ ਖਾਣਾ ਤੇ ਪੀਣਾ ਪਵਿੱਤ੍ਰ ਹੈ, (ਕਿਉਂਕਿ ਵਾਹਿਗੁਰੂ ਨੇ ਹੀ) ਰਿਜਕ ਪੁਚਾ ਦਿਤਾ ਹੈ। ਨਾਨਕ ਜਿਨੀ ਗੁਰਮੁਖਿ ਬੁਝਿਆ ਨਾਹਿ॥੩॥ ਤਿਨਾ ਸੂਤਕੁ ਸਤਿਗੁਰੂ ਜੀ (ਆਖਦੇ ਹਨ) ਜਿਨ੍ਹਾਂ ਗੁਰਮੁਖਾਂ ਨੇ ਏਹ ਭੇਦ) ਜਾਣਿਆ ਹੈ, ਉਨ੍ਹਾਂਨੂੰ ਸੂਤਕ ਨਹੀਂ (ਲੱਗਦਾ)॥੩॥ ਪਉੜੀ ॥ ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥