ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੯ ) । ਅਤੇ ਚਾਰਖਾਣਾਂ (ਦੇ ਜੀਵ ਭੀ ਤੈਨੂੰ ਹੀ) ਗਾਉਂਦੇ ਹਨ । ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ (ਜੋ) ਖੰਡ, ਮੰਡਲ ਤੇ ਬ੍ਰਹਮੰਡ (ਤੁਸਾਂ) [ਕਰਿ] ਬਨਾਕੇ ਧਾਰੇ] ਟਿਕਾ ਰਖੇ ਹਨ, ਉਹ ਭੀ ਸਾਰੇ ਤੈਨੂੰ) ਗਾਉਂਦੇ ਹਨ । ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਜੋ ਗਾਉਂਦੇ ਹਨ, ਉਹੀ ਤੈਨੂੰ ਭਾਉਂਦੇ ਹਨ, ਭਗਤ ਜਨ ਤਾਂ) ਤੇਰੇ ਹੀ ਰਸਾਲੇ] ਪ੍ਰੇਮ ਵਿਚ ਰੱਤੇ ਰਹਿੰਦੇ ਹਨ) ।

  • ਚਾਰ ਖਾਣੀਆਂ-ਅੰਡਜ-ਅੰਡਿਆਂ ਤੋਂ ਪੈਦਾ ਹੋਣ ਵਾਲੀ, ਪੰਛੀ ਆਦਿਕ ।

ਜੇਰਜ-ਜੇਰ ਤੋਂ ਪੈਦਾ ਹੋਣ ਵਾਲੀ, ਪਸੂ ਤੇ ਮਨੁਖ ਆਦਿਕ । ਸੁੰਦਜ-ਪਸੀਨੇ ਤੋਂ ਪੈਦਾ ਹੋਣ ਵਾਲੀ, ਮੁੰਆਂ, ਤੇ ਪਿਸੁ ਆਦਿਕ ਉਤਭੁਜ-ਜਿਮੀਂ ਨੂੰ ਪਾੜਕੇ ਪੈਦਾ ਹੋਣ ਵਾਲੀ ਘਾਹ ਤੇ ਦਰਖਤ ਆਦਿਕ। . ਇਕ ਬ੍ਰਹਮੰਡ ਵਿਚ ਨੌ ਖੰਡ ਹੁੰਦੇ ਹਨ ਅਤੇ ਇਕ ੨ ਖੰਡ ਵਿਚ ਕਈ ੨ ਮੰਡਲ ਹੁੰਦੇ ਹਨ । ਅੱਜ ਕਲ ਦੇ ਸਮੇਂ ਵਿਚ ‘ਮੰਡਲ' ਨੂੰ ਅਹਾਤਾ ਕਹਿੰਦੇ ਹਨ, ਜੇਹਾ ਕੁ ਸਾਡੇ ਭਾਰਤ ਖੰਡ ਵਿਚ ‘ਮਦਰਾਸ ਅਹਾਤਾ’ ‘ਬੰਗਾਲ ਅਹਾਤਾ’, ‘ਬੰਬਈ ਅਹਾਤਾ’, ਆਦਿਕ ਇਹ ਸਾਰੇ ‘ਮੰਡਲ ਹਨ ।