ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬ ) ਕਿੰਨੇ ਹੀ ਤੇਰੇ ਦਰ ਤੇ) ਰਾਗ [ਪਰੀ] ਰਾਗਨੀਆਂ ਸਮੇਤ (ਖੜੋਤੇ) ਕਹੇ ਜਾਂਦੇ ਹਨ, ਅਤੇ ਕਿੰਨੇ ਹੀ ਉਨ੍ਹਾਂ ਨੂੰ) ਗਾਉਣ ਵਾਲੇ ਹਨ । ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ॥ ਗਾਵੈ ਰਾਜਾ ਧਰਮੁ ਦੁਆਰੇ ॥ ਪੌਣ, ਪਾਣੀ ਤੇ ਅੱਗ (ਆਦਿਕ ਤੱਤ ਭੀ) ਤੈਨੂੰ ਗਾਉਂਦੇ ਹਨ, (ਅਤੇ ਤੇਰੇ) ਦਰਬਾਰ ਅੱਗੇ (ਖੜੋਤਾ) ਧਰਮ ਰਾਜਾ (ਭੀ ਤੈਨੂੰ ਗਾਉਂਦਾ ਹੈ । ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ॥ ਲਿਖਿ ਲਿਖਿ ਧਰਮੁ ਵੀਚਾਰੇ॥ (ਜੋ ਜੀਵਾਂ ਦੇ ਕਰਮਾਂ ਨੂੰ) ਲਿਖਣਾ ਜਾਣਦੇ ਹਨ, ਅਤੇ ਜਿਨਾਂ ਦੀ ਲਿਖੀ ਲਿਖਤ (ਅਨੁਸਾਰ) ਧਰਮ ਰਾਜਾ ਜੀਵਾਂ ਦੇ ਪੰਨੇ ਪਾਪਾਂ ਦੀ) ਵੀਚਾਰ ਕਰਦਾ ਹੈ, (ਉਹ) ਚਿਤੁ ਗੁਪਤ (ਭੀ ਤੈਨੂੰ। ਗਾਉਂਦੇ ਹਨ। ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦ ਸਵਾਰੇ ॥ (ਜੋ) ਸਦਾ ਹੀ ਤੇਰੇ) ਸਵਾਰੇ (ਧੋਏ) ਸੋਭਾ ਪਾ ਰਹੇ ਹਨ (ਉਹ) [ਈਸਰੁ ਸ਼ਿਵਜੀ, ਬ੍ਰਹਮਾ ਤੇ ਦੇਵੀ (ਆਦਿਕ ਪੰਜੇ* ਈਸਰ। ਭੀ ਤੇਨੂੰ ) ਗਾਉਂਦੇ ਹਨ।

  • ਵੇਦਾਂਤ ਗ੍ਰੰਥਾਂ ਵਿਚ ਪੰਜ ਈਸਰ-ਸੂਰਜ, ਵਿਸ਼ਨੂੰ, ਸ਼ਿਵ, ਦੇਵੀ ਤੇ ਗਣੇਸ਼ ਲਿਖੇ ਹਨ ।