ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ ) ਗ, ਜਿਸ ਨੂੰ ਆਪ ਜੀ ਨੇ ਵੇਖਿਆ ਸੀ, ਅਤੇ ਉਸ ਦਰ ਦੇ ਦੇਖਦਿਆਂ ਹੀ ਆਪ ਜੀ ਦੇ ਮੁਖਾਰਬਿੰਦ ਤੋਂ ਸਫਰਣ ਹੋਇਆ ਸੀ(ਜਿਤ ਦਰ ਲਖ ਮੁਹੰਮਦਾ । ਉਸ ਦਰ ਦੇ ਦਰਸ਼ਨ ਹੁੰਦਿਆਂ, (ਦਰਬਾਰ’ ਦੇ ਮਾਲਕ ਦੇ ਦਰਸ਼ਨ ਹੋ ਗਏ ਤਾਂ ਆਪ ਜੀ ਨੇ ਨਿਰੰਕਾਰ ਦੇ ਸਨਮੁਖ ਹੋਕੇ ਸਿੱਧਾਂ ਦੇ ਪ੍ਰਸ਼ਨ ਦੇ ਉੱਤਰ ਵਿਚ ਉਚਾਰਿਆ: ਸੋ ਦਰੁ ਕੇਹਾ ਸੋ ਘਰੁ ਕੇਹਾ ॥ ਜਿਤੁ ਬਹਿ ਸਰਬ ਸਮਾਲੇ ॥ (ਹੇ ਨਿਰੰਕਾਰ ! ਤੇਰਾ) ਉਹ ਦਰਬਾਰ ਕੈਸਾ ਹੈ, ਅਤੇ ਉਹ | ਘਰ ਕੈਸਾ ਹੈ ? ਜਿਥੇ ਬੈਠਕੇ (ਤੂੰ) ਸਾਰੇ ਜੀਵਾਂ ਦੀ) ਸੰਭਾਲ ਕਰਦਾ ਹੈਂ । ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ (ਤੇਰੇ ਦਰ ਤੇ) ਅਨੇਕਾਂ ਵਾਜੇ (ਤੇ) ਅਸੰਖਾਂ ਹੀ ਨਾ ਹਨ, . | ਅਤੇ ਕਿੰਨੇ ਹੀ ਉਨ੍ਹਾਂ ਨੂੰ ਜਾਣ ਵਾਲੇ ਹਨ । ਕੇਤੇ ਰਾਗ ਪਰੀ ਸਿਉ ਕਹੀਅਨਿ ॥ ਕੇਤੇ ਗਾਵਣ ਹਾਰੇ ॥

  • ਵੇਖੋ ਮੇਰਾ ਲਿਖਿਆ ਪੁਸਤਕ ‘ਤਵਾਰੀਖ ਖਾਲਸਾ ਵਿਚੋਂ ਨਿਰੰਕਾਰ ਜੀ ਦੇ ਦਰਸ਼ਨ

fਜਿੰਨਾਂ ਵਿਚ ਗੀਤ ਗਾਏ ਜਾ ਸਕਣ ਉਨ੍ਹਾਂ ਦਾ ਨਾਮ ਵਾਜੇ ਹੈ, ਅਤੇ ਜਿੰਨਾਂ ਵਿਚੋਂ ਕੇਵਲ ਧੁਨ ਕੀਤੀ ਜਾਵੇ ਉਹ ਨਾਦ ਹੁੰਦੇ ਹਨ 'ਸੰਖ' ਆਦਿਕ ਨਾਦ ਹਨ।