ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੦ } (ਤੇਰੇ) ਭਾਣੇ ਵਿਚ (ਤਰਿਆਂ ਚੁਰਾਸੀ ਦੀ) ਬੰਦ ਕੈਦ ਤੋਂ (ਖ਼ਲਾਸੀ) ਛੁਟਕਾਰਾ ਹੋ ਜਾਂਦਾ ਹੈ । ਇਸ ਤੋਂ ਬਿਨਾਂ ਮੁਕਤੀ ਦਾ ਸਾਧਨ ) ਹੋਰ ਕੋਈ ਆਖ ਹੀ ਨਹੀਂ ਸਕੀਦਾ । ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥ ਜੇ ਕੋਈ [ਖਾਇਕੁ ਮੁਰਖ (ਭਾਣੇ ਤੋਂ ਉਲਟ ਹੋਕੇ ਹੋਰ ਕੁਝ ਆਖਣ ਲੱਗ ਪਿਆ ਹੈ ਤਾਂ ਅਗੇ ਜਾਕੇ) ਜਿੰਨੀਆਂ ਕੁ ਸੱਟਾਂ ਮੂੰਹ ਉਤੇ (ਉਹ) ਖਾਏਗਾ (ਉਨ੍ਹਾਂ ਨੂੰ) ਓਹੀ ਜਾਣੇਗਾ। ਆਪੇ ਜਾਣੈ ਆਪੇ ਦੇਇ ॥ ਆਖਹਿ ਸਭਿ ਕੋਈ ਕੋਇ ॥ (ਸਾਡੀਆਂ ਲੋੜਾਂ ਨੂੰ ਉਹ) “ਆਪੇ ਜਾਣਦਾ ਹੈ, ਆਪੇ ਦੇਵੇਗ (ਅਜੇਹਾ ਭਰੋਸਾ ਕਰਕੇ ਮੰਗਦੇ ਕੁਝ ਨਹੀਂ, ਹਮੇਸ਼ਾਂ ਸੰਤੋਖ ਵਿ ਰਹਿੰਦੇ ਹਨ, ਪਰ ਜੋ ਅਜੇਹਾ) ਆਖਦੇ ਹਨ ਓਹ ਭੀ (ਕੇਈ ਕੇਇ ਬਹੁਤ ਥੋੜੇ ਹਨ । ਜਿਸਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥ ਜਿਸ ਨੂੰ [ਸਿਫਤਿ ਵਾਹਿਗੁਰੂ (ਆਪਣੀ) ਸਲਾਹ ਬਖਸ਼ਦਾ ਹੈ। ਸਤਿਗੁਰੂ ਜੀ ਆਖਦੇ ਹਨ, ਉਹ ਜਗਤ ਵਿਚ ਪਾਤਸ਼ਾਹਾਂ ਦਾ ਪਾਤਸ਼ਾਹ ਹੈ ॥੨੫॥ ਪ੍ਰਸ਼ਨ:-ਵਾਹਿਗੁਰੂ ਪਾਸੋਂ ਕੋਈ ਵਸਤੂ ਲੈਣੀ ਹੋਵੇ ਤਾਂ ਕੰਤ ਮੁਲ ਦੇਕੇ ਲਈ ਜਾ ਸਕਦੀ ਹੈ ? ਉੱਤਰ ਬਖਸ਼ਦੇ ਹਨ