ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੩ ) ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿਥਕੇ ਵੇਦ ਕਹਨਿ ਇਕਵਾਤ॥ (ਹੇ ਸਿਧੋ !) ਪਤਾਲਾਂ ਹੇਠਾਂ ਪਾਤਾਲ ਲੱਖਾਂ (ਹਨ, ਅਤੇ) ਲੱਖਾਂ ਅਕਾਬਾਂ ਉਤੇ) ਅਕਾਸ ਹਨ, (ਪਤਾਲਾਂ ਦਾ) ਓੜਕ [ਅੰਤ] ਭਾਲਣ ਵਾਲੇ ਭੀ ਥੱਕ ਗਏ, (ਅਤੇ ਅਕਾਸ ਦਾ ਓੜਕ ਭਾਲਣ ਵਾਲੇ ਭੀ ਥੱਕ ਗਏ, (ਪਰ ਅਸਾਂ ਪਤਾਲਾਂ ਦਾ ਉਨ੍ਹਾਂ ਨੂੰ ਪਤਾ ਨਹੀਂ ਲੱਗਾ। ਫਿਰ ਸੱਤ ਅਕਾਸ ਤੇ ਸੱਤ ਪਤਾਲ ਕਿਵੇਂ ਕਹਿੰਦੇ ਹੋ ? ਭਲਾ ਜੇ ਇਹ ਆਖੋ ਕਿ ਵੇਦ ਪ੍ਰਮਾਣਿਕ ਹੋਣ ਕਰਕੇ ਸੱਤ ਅਕਾਸ ਤੇ ਸੱਤ ਪਤਾਲ ਕਹਿੰਦੇ ਹਾਂ, (ਤਾਂ) ਵੇਦ (ਭੀ) ਇਕ (ਬ੍ਰਹਮੰਡ ਦੀ) [ਵਾਤ] , ਗੱਲ ਆਖਦੇ ਹਨ, (ਅਤੇ ਵਾਹਿਗੁਰੂ ਦੀ ਰਚਨਾਂ (ਬ੍ਰਹਮੰਡਾਂ ਦਾ ਹੀ | ਅੰਤ ਨਹੀਂ ਸੌਂਦਾ) । ਅਥਵਾ--ਵੇਦ (ਭੀ ਤਾਂ) ਇਕ [ਵਾਤ = ਫੁਰਨਾ) ਮਾਯਾ ਦਾ ਵਰਣਨ ਕਰਦੇ ਹਨ, (ਬ੍ਰਹਮ ਦਾ ਵਰਣਨ ਨਹੀਂ ਕਰਦੇ) ਕਿਉਂਕਿ ਗੀਤਾ ਵਿਚ ਸ੍ਰੀ ਕ੍ਰਿਸ਼ਨ ਜੀ ਨੇ ਸਾਫ ਲਿਖ ਦਿਤਾ ਹੈ, ਕਿ), ‘ਤੇ ਗੁਣ ਵਿਸ਼ਯਾ ਵੇਦਾ ਨਿਸੜੀ ਗੁਣਯੋ ਭਵਾਰਜੁਨ ਹੈ ਅਰਜਨ ! ਵੇਦ ਦਾ ਵਿਸ਼ਾ ਤਿੰਨ ਗੁਣ ਹਨ, ਤੂੰ ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਹ, ਅਰਥਾਤ ਵੇਦਾਂ ਦੇ ਕਹੇ ਨੂੰ ਨਾਂ ਮੰਨ) ।

  • ਇਹ ‘ਲਖ’ ਦੈਹਲੀ ਦੀਪਕ ਹੈ । ਇਕਸ ਇਕਸ ਰੋਮ ਵਿਚ ਕਰਿ ਬ੍ਰਹਿਮੰਡ ਤੋੜ ਸੁਮਾਰਾ ।

(ਵਾ ੧, ਭਾ. ਗੁ.)