ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

| ( ੪੧ ) ਥਿਤਿ ਵਾਰੁ ਨਾਜੋਗੀ ਜਾਣੈ ਰੁਤਿ ਮਾਹੁ ਨਾ ਕੋਈ। ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈਸੋਈ॥ ਕੋਈ ਜੋਗੀ (ਪ੍ਰਣਾਯਾਮੀ ਪੁਰਖ) (ਭੀ) ਤਿਥ ਵਾਰ ਨੂੰ ਨਹੀਂ ਜਾਣਦਾ, ਅਤੇ ਰੁੱਤ ਮਹੀਨੇ (ਦਾ ਭੀ) ਕਿਸੇ ਨੂੰ ਪਤਾ ਨਹੀਂ ਲੱਗਾ) (ਅਸੀਂ ਤਾਂ ਏਹੋ ਕਹਿ ਸਕਦੇ ਹਾਂ ਜਿਹੜਾ ਕਰਤਾ ਪੁਰਖ ਇਹ) ਸਿਸ਼ਟੀ ਸਾਜਦਾ ਹੈ, ਇਨ੍ਹਾਂ ਗੱਲਾਂ ਨੂੰ ਉਹ ਆਪੇ ਹੀ ਜਾਣਦਾ ਹੈ) । .. ਪੁਸ਼ਨ:-ਜਿਵੇਂ ਆਪਦਾ ਮਨ ਮੰਨਦਾ ਹੈ, ਓਹ ਕਹਿ ਦਿਓ ? ਉੱਤਰ: ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ (ਮੈਂ) ਕਿਸ ਤਰਾਂ ਕਰਕੇ (ਇਹ) ਆਖਾਂ (ਜੋ ਇਉਂ ਰਚਿਆ ਹੈ, ਅਤੇ ਇਹ) ਕਿਵੇਂ ਸਾਲਾਹੀ ਬਿਆਨ ਕਰਾਂ ( ਜੋ ਇਉਂ ਜਗਤ | ਦੀ ਪਾਲਨਾ ਕਰਦਾ ਹੈ, ਅਤੇ ਕਿਵੇਂ ਵਰਣਨ ਕਰਾਂ (ਕਿ ਉਹ ਇਉਂ | ਜਗਤ ਨੂੰ ਨਾਸ ਕਰੇਗਾ, ਮੈਂ ਇਨ੍ਹਾਂ ਭੇਦਾਂ ਨੂੰ) ਕਿਵੇਂ ਜਾਨਾਂ ? (ਅਰਥਾਤ ਜਿਨਾਂ ਭੇਦਾਂ ਨੂੰ ਕੋਈ ਪਾ ਹੀ ਨਹੀਂ ਸਕਦਾ, ਫਿਰ ਉਨ੍ਹਾਂ ਦਾ ਕਥਨ ਕਰਨਾ ਕੀ ਅਰਥ ਰਖਦਾ ਹੈ ?) ਪ੍ਰਸ਼ਨ:-ਕਈ ਪੁਰਸ਼ ਇਨਾਂ ਗੱਲਾਂ ਨੂੰ ਕਹਿ ਰਹੇ ਹਨ, ਕਿ ਉਸਨੇ ਇਉਂ ਜਗਤ ਰਚਿਆ, ਸਗੋਂ ਕਈਆਂ ਨੇ ਤਾਂ ਸਮਾਂ ਭੀ ਦੱਸ ਦਿੱਤਾ ਹੈ, ਕੀ ਉਹ ਝੂਠ ਕਹਿੰਦੇ ਹਨ ? ਉੱਤਰ ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥