ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭ ) ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥ (ਇਵੇਂ ਹੀ ਜੇਹੜੀ) ਬੁਧੀ ਪਾਪਾਂ ਦੇ · ਸੰਗ ਕਰਕੇ ਭਰੀ ਗਈ ਹੈ, ਉਹ (ਤਾਂ) ਨਾਮ ਦੇ ਰੰਗਿ ਪ੍ਰੇਮ ਕਰਕੇ ਧੋਪੋਗੀ । ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਪੰਨਾਂ ਤੇ ਪਾਪਾਂ ਨੂੰ ਅੰਤਹ ਕਰਣ ਦੀ ਸੁਧੀ ਅਸੁ ਧੀ ਦਾ ਕਾਰਣ) ਆਖਣਾ ਹੀ ਨਹੀਂ (ਬਣਦਾ, ਕਿਉਂਕਿ ਜੀਵ ਜੇਹਾ) ਕਰਣਾ ਕਰਮ ਕਰਦਾ ਹੈ, (ਉਸਦਾ ਫਲ ਭੋਗਣ ਵਾਸਤੇ ਨਾਲ) ਲਿਖਕੇ ਲੈ ਜਾਂਦਾ ਹੈ, (ਅਰਥਾਤ ਅੰਤਹਕਰਣ ਦੀ ਸੁਧੀ ਦਾ ਕਾਰਣ ਗਿਆਨ it) ਮੁਕਤੀ ਦਾ ਸਾਧਨ ਹੈ, ਅਤੇ ਪਾਪ ਤੇ ਪੁੰਨ ਸੁਰਗ ਦਾ ਬੀਜ . ਹਨ, ਇਸ ਲਈ ਜੀਵ ਆਪੇ ਬੀਜਿ ਆਪੇ ਹੀ ਖਾਹ 1 ਨਾਨਕ ਹੁਕਮੀ ਆਵਹੁ ਜਾਹੁ ॥੨੦ll (ਜਦ ਜੀਵ ਦਰਗਾਹ ਵਿਚ ਪੁਜਦਾ ਹੈ ਤਾਂ ਹੁਕਮ ਹੁੰਦਾ ਹੈਜੀਵ ! ਪੁੰਨਾਂ ਜਾਂ ਪਾਪਾਂ ਰੂਪ ਜੋਹਾ ਬੀਜ ਤੂੰ) ਆਪੇ ਬੀਜਿਆ ਹੈ, ਉਸਦਾ ਫਲ ਸੁਰਗ ਜਾਂ ਨਰਕ ਵਿਚ ਜਾਕੇ) ਆਪੇ ਹੀ ਖਾਹੁ,(ਜਦ ਉਨ੍ਹਾਂ ਕਰਮਾਂ ਦਾ ਫਲ ਭੋਗਿਆ ਗਿਆ ਤਾਂ) ਸਤਿਗੁਰ ਜੀ(ਆਖਦੇ ਹਨ, ਫਿਰ) ਕਮ ਹੁੰਦਾ ਹੈ, (ਜੋ) ਜੰਮਦਾ ਮਰਦਾ ਰਹੁ (ਅਰਥਾਤ ਪੁੰਨਾਂ ਦਾ ਵਲ ਰਗ ਭੋਗਣ ਤੋਂ ਮਗਰੋਂ ਫਿਰ ਚੁਰਾਸੀ ਦੇ ਗੇੜ ਵਿਚ ਸੁੱਟਿਆ ਜਾਂਦਾ