ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬ ) ਪੰਜਾਂ ਤੱਤਾਂ ਦੀ ਰਹਿਣੀ,* ਉਨਾਂ) ਰਾਜਾਨ ਸੰਤਾਂ ਦੇ {ਦਰਿ) ਅੰਦਰ ਸੋਭ ਰਹੀ ਹੈ, ਇਸੇ ਕਰਕੇ ਉਨਾਂ [ਪੰਚਾਂ] ਸੰਤਾ ਦਾ ਇਕ [ਗੁਰੂ ਵਾਹਿਗੁਰੂ ਵਿਚ ਹੀ) ਧਿਆਨ (ਲੱਗਾ ਰਹਿੰਦਾ ਹੈ ) । ਪ੍ਰਸ਼ਨ:-ਆਪ ਜੀ ਨੇ ਸੰਤਾਂ ਦੇ ਗੁਣ ਕਹੇ ਹਨ ਜਿਸ ਵਾਹਿਗੁਰੂ ਵਿਚ ਸੰਤਾਂ ਦਾ ਧਿਆਨ ਲੱਗਾ ਰਹਿੰਦਾ ਹੈ, ਉਸ ਦੇ ਗੁਣ ਭੀ ਦਸੋ ॥ ਇਸਦੇ ਉੱਤਰ ਵਿਚ: ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੇ ਕਰਣੈ ਨਾਹੀ ਸੁਮਾਰੁ॥ ਜੇ ਕੋਈ (ਵਾਹਿਗੁਰੂ ਦੇ ਗੁਣ) ਕਹੇ (ਅਤੇ) ਵੀਚਾਰ ਕਰੇ, ਉਸ ਨੂੰ ਪਤਾ ਲੱਗ ਜਾਏਗਾ ਕਿ (ਜਦ) ਕਰਤੇ ਦੇ [ਕਰਣੈ ਕੀਤੇ ਹੋਏ (ਜਗਤ ਦਾ ਹੀ) ਸੁਮਾਰ = ਗਿਨਤੀ] ਹਿਸਾਬ ਨਹੀਂ ਆ ਸਕਦਾ, ਤਾਂ ਉਸ ਦੇ ਗੁਣਾਂ ਦਾ ਹਿਸਾਬ ਕੌਣ ਕਰ ਸਕਦਾ ਹੈ ? ਬੇਅੰਤ ਹਨ) । ਪ੍ਰਸ਼ਨ-ਸਤਿਗੁਰੂ ਜੀ ! ਪੁਰਾਣਾਂ ਵਿਚ ਤਾਂ ਲਿਖਿਆ ਹੈ ਜੋ ਧਰਤੀ ਪੰਜ ਲੋੜ ਜੋਜਨ ਹੈ, ਅਰ ਸਾਰੀ ਬਲਦ ਨੇ ਚੁਕੀ ਹੋਈ ਹੈ, ਇਹ ਤਾਂ ਜਗਤ ਦਾ ਹਿਸਾਬ ਲੱਗ ਗਿਆ, ਫਿਰ ਆਪ ਜੀ ਨੇ ਕਿਵੇਂ ਫੁਰਮਾਯਾ ਕਿ ਜਗਤ ਦਾ ਹਿਸਾਬ ਨਹੀਂ ਆ ਸਕਦਾ । ਇਸ ਦੇ ਉੱਤਰ ਵਿਚ ਫੁਰਮਾਂਦੇ ਹਨ, ਸਿੱਧੇ ! ਪੌਲੁ ਧਰਮੁ ਦਇਆ ਕਾ ਪੁਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸਤਿ॥ * ਅਪੁ ਤੇਜ ਬਾਇ ਪ੍ਰਿਥਵੀ ਆਸਾ ॥ ਐਸੀ ਰਹਿਤਰਹਉ ਹਰਿ ਪਾਸਾ (ਇਨ੍ਹਾਂ ਤੁਕਾਂ ਦਾ ਅਰਥ ਗੌੜੀ ਕਬੀਰ ਵਿਚ ਵੇਖੋ)