ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪ ) [ਗੁਰਮੁਖਿ%] ਗੁਰਬਾਣੀ ਹੀ ਨਾਦ ਹੈ, ਗੁਰਬਾਣੀ ਹੀ ਵੇਦ - (ਕਿਉਂਕਿ) ਗੁਰਬਾਣੀ ਤੋਂ ਇਹ ਨਿਸਚਾ ਹੁੰਦਾ ਹੈ, ਕਿ ਵਾਹਿਰ ਹੀ ਸਭ ਜਗਾਂ ਵਿੱਚ) ਸਮਾਈ ਕਰ ਰਿਹਾ ਹੈ । (ਤੇ ਐਸਾ ਗਿਆ ਦੇਣ ਵਾਲਾ) ਗੁਰੂ (ਹੀ) ਸ਼ਿਵਜੀ (ਹੈ); ਗੁਰੂ (ਹੀ) [ਗੋਰਖੁt] ਵਿਖੇ ਹੈ, ਗੁਰੂ ਹੀ) ਬ੍ਰਹਮਾਂ (ਹੈ, ਅਤੇ ਗੁਰੂ ਹੀ ਪਾਰਬਤੀ, [ਮਾ + ਈ ਮਾਯਾ ਤੇ ਸਾਵਿੜੀ ਹੈ ॥ ਪ੍ਰਸ਼ਨ-ਉਸ ਗੁਰੂ ਦੇ ਗੁਣ ਤਾਂ ਬਣਾਓ ? ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਜੇ ਮੈਂ (ਉਸਦੇ ਗੁਣਾਂ ਨੂੰ) ਜਾਣਦਾ (ਭੀ ਹਾਂ, ਤਾਂ) ਆਖ ਨਹੀਂ ਸਕਦਾ, ਕਿਉਂਕਿ) ਕਹਣ ਲੱਗਿਆਂ ਉਹ) ਕਥਨ (ਹੀ, ਨਹੀਂ ਕੀਤੇ ਜਾਂਦੇ । ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ ਗੁਰਾਂ ਨੇ ਮੈਨੂੰ) ਇਕ (ਇਹ ਗੱਲ) ਸਮਝਾ ਦਿੱਤੀ ਹੈ ਕਿ ਜੋ ਸਾਰੇ ਜੀਵਾਂ ਦਾ ਇਕੋ ਦਾਤਾ ਹੈ, ਉਹ ਮੈਨੂੰ ਨਾ ਭੁੱਲ ਜਾਵੇ । ੫ ॥ ਪ੍ਰਸ਼ਨ-ਲੋਕਾਂ ਨੇ ਤੀਰਥਾਂ ਦੇ ਇਸ਼ਨਾਨ ਨੂੰ ਭੀ ਮੁਕਤੀ ਦਾ ਸਾਧਨ ਕਿਹਾ ਹੈ, ਕੀ ਤੀਰਥ ਕੀਤਿਆਂ ਮੁਕਤੀ ਨਹੀਂ ਹੁੰਦੀ ? ਉੱਤਰ:

  • ਸਭ ਨਾਦ ਬੇਦ ਗੁਰਬਾਣੀ ॥ ਮਨ ਰਾਤਾ ਸਾਰਿੰਗ ਪਾਣੀ’ |

[ਗੋ= ਵੇਦ, (੨) ਧਰਤੀ+ਰਖ = ਰਖਿਆ] ਵੇਦ ਤੇ ਧਰਤ ਦੀ ਰਖੜਾ ਕਰਨ ਵਾਲਾ ਵਿਸ਼ਨੁ। ਤਬਾ ‘ਗੋਰਖ ਸੋ ਜਿਨ ਗੋਇ ਉਠਾਲੀ।