ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਲੋਕ=(ਅਲੌਕਿਕ) ਅਸਚਰਜ । ਅਸਚਰਜ ਹੈਂ । ਸ਼ੋਕ ਤੋਂ ਰਹਿਤ ਹੈ । ਕਰਮਾਂ ਤੋਂ ਲੈ ਰਹਿਤ ਹੈ । ਭਰਮ ਤੋਂ ਬਿਨਾਂ ਹੈ ॥੪੧॥ ਅਜੀਤ ਹੈ ! ਅਭੀ ਹੈਂ ॥ ਅਬਾਹ ਹੈਂ ਅਗਾਹ ਹੈਂ ॥ ੪੨ ਜਿਤਿਆ ਨਹੀਂ ਜਾਂਦਾ, ਡਰਦਾ ਨਹੀਂ ਹੈ। ਅਬਾਧ (ਅਕੱਟ) ਹੈ, ਅਤੇ (ਗਾਹ) ਪਕੜਿਆ ਭੀ ਨਹੀਂ ਜਾਂਦਾ॥੪੨॥ · ਅਮਾਨ ਹੈਂ ॥ ਨਿਧਾਨ ਹੈਂ ॥ ਅਨੇਕ ਹੈਂ । ਫਿਰੇਕ ਹੈਂ ॥੪੩ ॥ (ਅਮਾਨ-ਜਿਉਂ ਦਾ ਤਿਉਂ ॥ ਨਿਧਾਨ=ਸੋਤ ਸਥਾਨ। ਫਿਰੇਕ*=ਫਰ-ਏਕ ॥ ਜਿਉਂ ਦਾ ਤਿਉ ਹੈ, ਅਰਥਾਤ ਵਿਕਾਰੀ ਨਹੀਂ ਹੈ ।ਨੂੰ ਨੂੰ (ਸਭ ਦੀ ਪੈਦਾਇਸ਼ ਦਾ) ਸੋਤ ਸਥਾਨ ਹੈ । ਅਨੇਕਾਂ (ਰੂਪ) ਹੈ, ਤੂੰ ਝੋ (ਪਰ) ਫਿਰ ਭੀ ਇਕ ਰੂਪ ਹੈ, (ਅਰਥਾਤ ਜਿਵੇਂ ਚੰਦੂਮਾਂ ਨੂੰ ਘੜਿਆਂ ਦੇ ਸਬੰਧ ਕਰਕੇ ਅਨੇਕਾਂ ਰੂਪ ਹੋਕੇ ਭੀ ਇਕ ਹੈ। ਇਵੇਂ ਹੀ ਅਨੇਕਾਂ ਦੇਹਾਂ ਵਿਚ ਵਿਆਪਕ ਹੋਕੇ ਭੀ ਅਸੰਗ ਦਾ ਤੋਂ ਤੋਂ ਅਸੰਗ ਹੈ) ॥੪੩ ॥ ਨੂੰ ਪਾਤਰ-ਫਿਰ ਏਕ ॥

  • ਕਈ ਜਗਾ ਤੇ ‘ਫਿਰ ਏਕ ਹੈ' ਪਾਠ ਹੈ