ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

(੮) ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ (ਉਸ ਦੇ) ਹੁਕਮ ਵਿੱਚ ਹੀ ਸਭ ਕੋਈ(ਚਲ ਰਿਹਾ ਹੈ), ਹੁਕਮ ਤੋਂ ਬਿਨਾਂ ਤਾਂ ਕੋਈ (ਕੁਝ ਭੀ) ਨਹੀਂ ਕਰ ਸਕਦਾ, ਪਰ) ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ ਸਤਿਗੁਰੂ ਜੀ (ਆਖਦੇ ਹਨ) ਜੇਹੜਾ ਹੁਕਮ ਨੂੰ ਮੰਨਣਾ) ਜਾਣੇਗਾ (ਉਹ) ਤਾਂ [ਹਉਮੈ] ਮੈ ਮੇਰੀ ਦੀ ਕੋਈ (ਗੱਲ ਹੀ ਨਹੀਂ ਕਹੇਗਾ । ੨ ॥ ਪ੍ਰਸ਼ਨ--ਸਾਹਿਬ ਜੀ ! ਆਪ ਜੀ ਨੇ ਤਾਂ ਹੁਕਮੀ ਦਾ ਕੁਝ ਵਿਚਾਰ ਨਹੀਂ ਕਿਹਾ, ਪਰ ਹੋਰ ਤਾਂ ਉਸ ਦੇ ਗੁਣਾਂ ਕਰਮਾਂ ਦਾ ਵਰਣਨ ! ਕਰਦੇ ਹਨ। ਕੀ ਉਹ ਝੂਠੇ ਹਨ ? ਉੱਤਰ ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥ ਕੋਈ (ਉਸ ਦੇ) [ਤਾਣੁ ਜੋਰ ਨੂੰ ਗਾਉਂਦਾ ਹੈ, (ਪਰ ਜੇ) ਕਿਸੇ ਨੂੰ (ਉਸਦੇ) ਬਲ ਦਾ ਪੂਰਾ ਪਤਾ ਹੋਵੇ ਤਾਂ ਉਸ ਦਾ ਗਾਉਣਾ ਦਰੁਸਤ ਹੈ) । ਕੋਈ (ਉਸਦੀ) ਦਿੱਤੀ ਦਾਤ ਨੂੰ (ਹੀ) ਗਾਉਂ ਰਿਹਾ ਹੈ, (ਪਰ ਉਸ ਦਾਤ ਦਾ ਵਰਨਣ ਕਰ ਰਿਹਾ ਹੈ, ਜਿਸ ਨੂੰ ਉਹ ਨਿਮਾਣੂ ਪ੍ਰਗਣ ਜਾਣਦਾ ਹੈ ।