ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੪ ) ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥ ਹੈ ਅਗਮ ਅਗੋਚਰ ਅਲਖ ਤੇ ਅਪਾਰ ! ਮੇਰੀ ਚਿੰਤਾ (ਤੁਸੀਂ ਕਰਦੇ ਹੋ । ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮਾਰੀ ॥੨॥ (ਤੂੰ ਸਾਰੇ) ਜਲਾਂ, ਬਲਾਂ, ਧਰਤੀ ਅਕਾਸ ਵਿਚ ਪੂਰਨ ਵਿਆ ਹੈਂ, ਅਤੇ ਹਰ ਇਕ ਦਿਲ ਵਿਚ ਤੇਰੀ ਚੇਤਨ ਸੱਤਾ ਹੈ ॥੨॥ ਸਿਖ ਮਤਿ ਸਭ ਬੁਧਿ ਤੁਮਾਰੀ ਮੰਦਿਰ ਛਾਵਾ ਤੇਰੇ ॥ ਸਿਖਿਆ, ਚਤਰਾਈ, ਤੇ ਬੁੱਧੀ (ਇਹ) ਸਭ ਤੇਰੀ ( ਦਿੱ ਹੋਈ ਹੈ, ਅਤੇ ਇਹ) [ਮੰਦਿਰ] ਸਰੀਰ ਭੀ ਤੇਰੇ [ਛਾਵਾ] ਟਿਕ ਹੋਏ ਹਨ । ਤੁਝ ਬਿਨੁ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥ ਹੇ ਮੇਰੇ ਸਾਹਿਬ ! ਤੈਥੋਂ ਬਿਨਾਂ (ਮੈਂ ਕਿਸੇ) ਹੋਰ ਨੂੰ ਨi ਜਾਹਦਾ ਹਾਂ, ਅਤੇ ਸਦਾ ਤੇਰੇ ਗੁਣ ਗਾਉਂਦਾ ਹਾਂ ।