ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੧ )

ਸੁਕਰਾਤ:-ਜਦ ਤੁਹਾਡੀ ਗਾਂ ਸੂਣ ਵਾਲੀ ਹੁੰਦੀ ਹੈ ਤਾਂ ਤੁਸੀ ਕਿਸ ਨੂੰ ਸੱਦਦੇ ਓ?

ਜ਼ਿਮੀਂਦਾਰ:-ਕਿਸੇ ਸਿਆਣੇ ਜ਼ਿਮੀਂਦਾਰ ਨੂੰ।

ਸੁਕਰਾਤ:-ਜਦ ਤੁਹਾਡੀ ਵਹੁਟੀ ਜੰਮਣ ਵਾਲੀ ਹੋਵੇ ਤਾਂ ਫੇਰ ਕਿਸ ਨੂੰ?

ਜ਼ਿਮੀਂਦਾਰ:-ਚੂਹੜੀ ਜਾਂ ਚੰਮਿਆਰੀ ਨੂੰ।

ਸੁਕਰਾਤ:-ਪਿੰਡ ਵਿੱਚ ਸਾਰਿਆਂ ਨਾਲੋਂ ਨੀਵੀਂ ਤੇ ਮੋਲੀ ਜ਼ਾਤ ਦੀਆਂ?

ਜ਼ਿਮੀਂਦਾਰ:-ਜੀ ਹੈ ਤਾਂ ਏਸੇ ਤਰ੍ਹਾਂ ਈ।

ਸੁਕਰਾਤ:-ਵਿਯੱਮ ਲਈ ਤੁਸੀ ਘੁੱਪ ਹਨੇਰੀ ਕੌਠਰੀ ਤੇ ਮੋਲੀਆਂ ਤੇ ਗੰਦੀਆਂ ਲੀਰਾਂ ਸਾਂਭ ਕੇ ਵੱਖ ਰੱਖ ਛੱਡਦੇ ਹੋ?

ਜ਼ਿਮੀਂਦਾਰ:-ਜੀ ਹਾਂ।

ਸੁਕਰਾਤ:-ਤੁਸੀ ਪਰਦੇ ਦੀਆਂ ਤਾਂ ਐਡੀਆਂ ਗੱਪਾਂ ਮਾਰਦੇ ਓ, ਪਰ ਆਪਣੀਆਂ ਜ਼ਨਾਨੀਆਂ ਲਈ ਟੱਟੀ ਫਿਰਨ ਦਾ ਕੋਈ ਬੰਦੋਬਸਤ ਈ ਨਹੀਂ ਕਰਦੇ। ਜਦ ਓਹਨਾਂ ਵਿਚਾਰੀਆਂ ਨੂੰ ਦਿਨੇ ਟੁੱਟੀ ਆ ਜਾਂਦੀ ਏ ਤਾਂ ਓਹ ਸਾਰਾ ਦਿਨ ਡੱਕ ਕੇ ਦੁੱਖੀ ਬੈਠੀਆਂ ਹੋਈਆਂ ਰਾਤ ਨੂੰ ਉਡੀਕਦੀਆਂ ਰਹਿੰਦੀਆਂ ਨੇ ਤਾਂ ਜੋ ਪਿੰਡੋਂ ਬਾਹਰ ਜਾ ਕੇ ਏਧਰ ਓਧਰ ਭੱਜੀਆਂ ਫਿਰਨ, ਜਾਂ ਦਿਨੇ ਟੱਟੀ