ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੯ )

ਮੈਂ ਉੱਤਰ ਦਿੱਤਾ “ਜੇ ਤੁਸੀਂ ਆਪਣੀ ਇੱਜ਼ਤ ਆਪ ਨਾ ਕਰੋਗੇ ਤਾਂ ਹੋਰ ਦੁਨੀਆਂ ਤੁਹਾਡੀ ਇੱਜ਼ਤ ਕਿਉਂ ਕਰੇ ? ਇਹ ਆਖ ਕੇ ਮੈਂ ਫੇਰ ਹੱਸ ਪਿਆ ।

ਓਹ ਮੇਹਣਾ ਜਿਹਾ ਦੇਕੇ ਆਖਣ ਲੱਗਾ ਹੱਛਾ ਤੁਹਾਡਾ ਮਤਲਬ ਅਛੂਤਾਂ ਤੋਂ ਹੈ । ਇਹ ਤਾਂ ਬੜੇ ਪੁਰਾਣੇ ਕੀਰਨੇ ਹਨ, ਏਹਨਾ ਵਿੱਚੋਂ ਜੋ ਕੁਝ ਤੁਸੀ ਬਣਾ ਬਣਾ ਕੇ ਦਸਦੇ ਓ, ਉਹਨਾਂ ਵਿੱਚ ਪਿਆ ਕੀ ਏ?

ਮੈਂ ਉੱਤਰ ਦਿੱਤਾ “ਮੇਰਾ ਮਤਲਬ ਅਛੂਤਾਂ ਤੋਂ ਨਹੀਂ, ਓਹ ਵੀ ਭਾਵੇਂ ਬੜੇ ਖਰਾਬ ਨੇ, ਪਰ ਓਹਨਾਂ ਦਿਆਂ ਮਾਰਿਆਂ ਅਸੀ ਸਾਰੇ ਸ਼ਰਮਿੰਦੇ ਹਾਂ ਤੇ ਸ਼ਰਮ ਨਾਲ ਸਿਰ ਨਹੀਂ ਚੁੱਕ ਸਕਦੇ । ਓਸ ਆਖਿਆ 'ਜੇ ਇਹ ਨਹੀਂ ਤਾਂ ਤੁਹਾਡਾ ਹੋਰ ਕੀ ਮਤਲਬ ਏ ? ਮੈਂ ਆਖਿਆ ਤੁਸੀ ਦੱਸੋ ਖਾਂ ਕਿ ਅੱਧੀ ਵੱਲੋਂ ਤਾਂ ਜ਼ਨਾਨੀ ਦੀ ਹੈ ਕਿ ਨਹੀਂ ? ਓਹ ਆਖਣ ਲੱਗਾ ਹਾਂ ਹੈ ਵੇ, ਤੁਸੀਂ ਇਹੋ ਜਿਹੀਆਂ ਮੂਰਖਾਂ ਵਰਗੀਆਂ ਗੱਲਾਂ ਕਿਉਂ ਪੱਛਦੇ ਓ ?

ਮੈਂ ਉਸ ਨੂੰ ਆਖਿਆ 'ਜਿੰਨਾਂ ਚਿਰ ਤੁਸੀਂ ਜ਼ਨਾਨੀਆਂ ਦੀ ਕਦਰ ਤੇ ਇੱਜ਼ਤ ਨਹੀਂ ਕਰਦੇ ਤੇ ਜ਼ਨਾਨੀਆਂ ਨਾਲੋਂ ਵਧੇਰੀ ਇੱਜ਼ਤ ਡੰਗਰਾਂ ਦੀ ਨਹੀਂ ਕਰਦੇ, ਤੁਸੀ ਕਿਸ ਤਰਾਂ ਆਖ ਸਕਦੇ ਓ ਕਿ ਤੁਸੀਂ ਆਪਣੀ ਇੱਜ਼ਤ ਆਪ ਕਰਦੇ ਓ ਤੇ ਤੁਸੀਂ ਕਿਸ ਤਰ੍ਹਾਂ ਉਮੀਦ ਕਰਦੇ