ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੮ )

ਸੁਕਰਾਤ:-ਚੰਗਾ (ਉੱਚੀ ਸਾਰੀ ਹੱਸਕੇ) ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਹਾਂ, ਪਰ ਤੁਸੀਂ ਇਕਰਾਰ ਕਰੋ ਜੁ ਓਸਨੂੰ ਸੁਣ ਕੇ ਰਿੰਜ ਨਹੀਂ ਹੋਣ ਲੱਗੇ।

ਜ਼ਿਮੀਂਦਾਰ:-ਸੁਕਰਾਤ ਜੀ ! ਅਸੀਂ ਇਕਰਾਰ ਕਰਦੇ ਆਂ ਕਿ ਜੋ ਕੁਝ ਅਸੀਂ ਸੁਣਾਂਗੇ, ਸੁਣ ਕੇ ਰਿੰਜ ਹੋਕੇ ਤੁਹਾਡੇ ਰੰਗ ਵਿੱਚ ਭੰਗ ਨਹੀਂ ਪਾਣ ਲੱਗੇ।

ਸੁਕਰਾਤ:-ਹੱਛਾ ਸੁਣੋਂ, ਗੱਲ ਇਉਂ ਏਂ-ਅੱਜ ਮੈਂ ਇੱਕ ਰਾਜਸੀ ਕੰਮ ਕਰਨ ਵਾਲੇ ਨੂੰ ਮਿਲਿਆ ਤੇ ਅਸੀਂ ਰਾਜਸੀ ਗੱਲਾਂ ਤੋਂ ਬਹਿਸ ਕਰਦੇ ਰਹੇ। ਅਸੀਂ ਸਾਰੀ ਗੱਲ ਕੱਥ ਚੰਗੀ ਤਰ੍ਹਾਂ ਕਰਦੇ ਰਹੇ। ਕੁਝ ਚਿਰ ਮਗਰੋਂ ਉਹ ਬੜੇ ਗਜ਼ਬ, ਕਰੋਧ ਤੇ ਕੌੜ ਨਾਲ ਆਖਣ ਲੱਗਾ ਕਿ ਸਾਡੀ ਹਿੰਦਸਤਾਨੀਆਂ ਦੀ ਹਾਣੀ ਸੱਭਯਤਾ ਤੇ ਚੱਜ ਅਚਾਰ ਹੁੰਦਿਆਂ ਹੋਇਆਂ ਵੀ ਓਹ ਇਜ਼ਤ ਨਹੀਂ ਹੁੰਦੀ, ਜੇਹੜੀ ਦੁਨੀਆਂ ਵਿੱਚ ਹੋਣੀ ਚਾਹੀਦੀ ਹੈ।' ਮੈਂ ਭੋਲੇ ਭਾ ਅੱਗੋਂ ਹੱਸ ਪਿਆ। ਏਸ ਗੱਲੇ ਓਹ ਮੈਂਬਰ ਹੋਰੀ ਡਾਢੇ ਗੁੱਸੇ ਹੋਏ ਤੇ ਉਹ ਮੇਰੇ ਤਾਂ ਗਲ ਈ ਪੈ ਗਏ ਤੇ ਓਹਨਾਂ ਮੈਨੂੰ ਤੇ ਹੋਰ ਸਾਰੀ ਦੁਨੀਆਂ ਨੂੰ ਚੰਗਾ ਮੰਦਾ ਵੀ ਆਖਿਆ।

ਮੈਂ ਓਸ ਨੂੰ ਆਖਿਆ 'ਮਿੰਬਰ ਜੀ, ਜੇ ਮੈਂ ਤੁਹਾਡੀ ਏਸ ਹਰਾਨ ਕਰਨ ਵਾਲੀ ਗੱਲ ਨੂੰ ਸੁਣ ਕੇ ਹੱਸਾ ਨਾ ਤਾਂ ਹੋਰ ਕੀ ਕਰਾਂ? ਓਸ ਆਖਿਆ ਕਿਉਂ?'