ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੭ )

ਜ਼ਨਾਨੀਆਂ ਦਾ ਮਾਨ ਤੇ
ਵਡਿਆਈ

ਇੱਕ ਦਿਨ ਸੁਕਰਾਤ ਬੜੀ ਖੁਸ਼ੀ ਖੁਸ਼ੀ ਤੇ ਆਪੇ ਹੁੰਸਦਾ ਹੱਸਦਾ ਪਿੰਡ ਦੇ ਦਾਰੇ ਆ ਗਿਆ । ਪਿੰਡ ਦੇ ਸਿਆਣੇ ਓਸ ਨੂੰ ਅੱਗੇ ਨਾਲੋਂ ਖੁਸ਼ ਵੇਖ ਕੇ ਬੜੇ ਹਨ ਹੋਏ ਤੇ ਓਹਨਾਂ ਨੂੰ ਕੁਝ ਪਤਾ ਨ ਲੱਗਾ ਕਿ ਉਸ ਨੂੰ ਕਿਸ ਤਰ੍ਹਾਂ ਬੁਲਾਈਏ ।

ਜ਼ਿਮੀਂਦਾਰ:-ਸੁਕਰਾਤ ਜੀ ! ਸਾਹਬ ਸਲਾਮਤ ! ਹਕੀਮ ਜੀ ਅੱਜ ਕੀ ਗੱਲ ਏ ? ਕੀ ਸਾਡਾ ਪਿੰਡ ਸਾਫ਼ ਸੁਬਰਾ ਦਿਸਿਆ ਜੇ, ਜਾਂ ਕੋਈ ਬਾਲ ਗਹਿਣਿਆਂ ਤੋਂ ਬਗੈਰ ਸਾਫ਼ ਸੁਥਰਾ ਡਿੱਠਾ ਜੇ, ਜਾਂ ਕੋਈ ਪਿੰਡ ਦੀ ਪੜ੍ਹੀ ਲਿਖੀ ਜ਼ਨਾਨੀ ਮਿਲੀ ਜੇ, ਜਾਂ ਕੁਝ ਹੋਰ ਵੇਖਿਆ ਜੇ?

ਸੁਕਰਾਤ:-ਨਾਂ ਭਰਾਓ, ਏਹ ਗੱਲ ਕਿੱਥੋਂ? ਮੈਨੂੰ ਤੇ ਅੱਜ ਵੱਡੇ ਵੇਲੇ ਇੱਕ ਡਾਢਾ ਵਖਤ ਪੈ ਗਿਆ ਸੀ (ਤੇ ਮੂੰਹ ਵਿੱਚ ਹੱਸਣ ਲੱਗ ਪਿਆ)

ਜ਼ਿਮੀਂਦਾਰ:-ਬਾਬਾ ਜੀ ਅੱਜ ਤਾਂ ਅਸੀਂ ਵੀ ਤੁਹਾਡੀ ਖੁਸ਼ੀ ਤਾਂ ਵੰਡੀਏ, ਅਸੀਂ ਤੁਹਾਡੀਆਂ ਝਿੜਕਾਂ ਝੰਬਾਂ ਤਾਂ ਰੋਜ਼ ਸਹਿੰਦੇ ਰਹੇ ਹਾਂ, ਪਰ ਅੱਜ ਅਸੀਂ ਤੁਹਾਡੇ ਕਦੀ ਕਦਾਈਂ ਦੇ ਹੱਸਣ ਦੇ ਭਾਈਵਾਲ ਤਾਂ ਬਣੀਏਂ।