ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੫ )

ਜ਼ਿਮੀਂਦਾਰ:-ਹੱਛਾ ਜੀ ਤੁਸੀ ਫੇਰ ਮਿਹਰਵਾਨਗੀ ਕਰਕੇ ਸਾਨੂੰ ਦੱਸੋ ਕਿ ਰੱਬ ਨੇ ਕੁੱਤੇ ਬਣਾਏ ਕਿਉਂ ਤੇ ਸਾਡੇ ਸਪੁਰਦ ਕੀਤੇ ਕਿਉਂ, ਕਿ ਰੱਖੋ ਤੇ ਪਾਲੋ ?

ਸੁਕਰਾਤ:-ਹੱਛਾ ਯਾਰੋ ਧਿਆਨ ਨਾਲ ਸੁਣੋ । ਰੱਬ ਨੇ ਕੁੱਤੇ ਵੀ ਗਾਵਾਂ ਹਾਰ ਤੁਹਾਡੇ ਲਾਭ ਲਈ ਪੈਦਾ ਕੀਤੇ ਹਨ। ਕਈਆਂ ਹੋਰਨਾਂ ਦੇਸ਼ਾਂ ਵਿੱਚ ਹਰ ਇੱਕ ਕੁੱਤੇ ਦਾ ਕੋਈ ਨ ਕੋਈ ਖਸਮ ਗੁਸਾਈਂ ਹੁੰਦਾ ਹੈ, ਜੇਹੜਾ ਉਸਨੂੰ ਖੁਆਂਦਾ ਪਿਆਂਦਾ, ਉਸਦਾ ਖਿਆਲ ਰੱਖਦਾ ਤੇ ਉਸਨੂੰ ਆਪਣੀ ਮੱਦਦ ਲਈ ਸਿਖਾਂਦਾ ਹੈ । ਏਸ ਤਰ੍ਹਾਂ ਦਾ ਰੱਖਿਆ ਹੋਇਆਂ ਕੁੱਤਾ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਵਫ਼ਾਦਾਰ ਨੋਕਰ ਹੁੰਦਾ ਹੈ, ਕਿਉਂ ਜੋ ਇਹ ਆਪਣੇ ਸਾਈਂ ਦੀ ਹਰ ਵੇਲੇ ਰੱਖਿਆ ਕਰਦਾ ਤੇ ਉਸ ਨੂੰ ਪਿਆਰ ਕਰਦਾ ਹੈ । ਓਹ ਚੋਰਾਂ ਤੋਂ ਘਰ ਦੀ ਰਾਖੀ ਰੱਖਦਾ ਏ, ਚੂਹੇ ਜੇਹੜੇ ਫਸਲਾਂ ਦਾ ਨੁਕਸਾਨ ਕਰਦੇ ਤੇ ਘਰ ਵਿੱਚ ਅਨਾਜ ਖਾ ਜਾਂਦੇ ਨੇ, ਓਹਨਾਂ ਨੂੰ ਮਾਰਦਾ ਹੈ । ਜਦ ਸਾਈਂ ਆਪਣੇ ਕੰਮ ਤੇ ਗਿਆ ਹੁੰਦਾ ਹੈ ਤਾਂ ਓਹ ਉਸਦੀ ਰੋਟੀ, ਕੱਪੜੇ ਤੇ ਹੋਰ ਮਾਲ ਅਸਬਾਬ ਦੀ ਰਾੱਖੀ ਕਰਦਾ ਹੈ । ਏਸ ਨੂੰ ਅਸੀ ਸਭ ਤਰ੍ਹਾਂ ਦਾ ਕੰਮ ਕਰਨਾ ਸਿਖਾ ਸਕਦੇ ਹਾਂ, ਜ਼ਿਮੀਦਾਰ ਦਾ ਤਾਂ ਇਹ ਖਾਸ ਕਾਰੀ ਦਾ ਮੱਦਦਗਾਰ ਹੈ । ਕੁੱਤਾ ਭੇਡਾਂ ਦੇ ਅੱਜੜ ਨੂੰ ਨੱਸਣ ਭੱਜਣ ਨਹੀਂ ਦੇਂਦਾ ਤੇ ਜਦ ਸਾਈਂ ਹੁਕਮ