ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੩ )

ਨਾਲੇ ਏਹ ਨਕੰਮੇ ਤੇ ਈ ਨੇ ਨਾ ।

ਸੁਕਰਾਤ:-ਤਾਂ ਮੁੜ ਤੁਸੀ ਏਹਨਾਂ ਨੂੰ ਰੱਖਦੇ ਈ ਕਿਉਂ ਓ ?

ਜ਼ਿਮੀਂਦਾਰ:-ਅਸਾਂ ਕੀ ਰੱਖਣਾ ਏ, ਇਹ ਆਪੇ ਈ ਆ ਜਾਂਦੇ ਨੇ ।

ਸੁਕਰਾਤ:-ਚੋਧਰੀਓ ! ਮੈਂ ਤੁਹਾਨੂੰ ਕਿੰਨੀ ਵਾਰੀ ਦੱਸਾਂ, ਤੁਸੀ ਪਿੰਡ ਦੀ ਹਰ ਇੱਕ ਗੱਲ ਦੇ ਜ਼ਿੰਮੇਂਵਾਰ ਓ, ਪਿੰਡ ਦੇ ਮਾਲਕ ਤੁਸੀ ਓ, ਕੁੱਤੇ ਤਾਂ ਨਹੀਂ ? ਸੋ ਏਸ ਲਈ ਓਹਨਾਂ ਦੇ ਹੋਣ, ਤੇ ਜੋ ਕੁਝ ਓਹ ਕਰਦੇ ਨੇ ਉਸ ਦੇ ਜ਼ਿੰਮੇਂਵਾਰ ਤੁਸੀ ਈ ਓ । ਤੁਸੀ ਹੁਣੇ ਈ ਆਖਿਆ ਸੀ, ਜੀ ਏਹ ਕਿਸੇ ਕੰਮ ਦੇ ਨਹੀਂ । ਜਿੰਨੀਆਂ ਵੀ ਓਹ ਖਾਣ ਪੀਣ ਦੀਆਂ ਚੀਜ਼ਾਂ ਚਰਾਂਦੇ, ਜਿੰਨਾ ਰੋਲਾ ਓਹ ਪਾਂਦੇ ਤੇ ਜਿੰਨਾਂ ਡਰ ਓਹਨਾਂ ਦੇ ਹਲਕਾਏ ਹੋਕੇ ਤੁਹਾਨੂੰ ਤੇ ਤੁਹਾਡੇ ਬਾਲਾਂ ਨੂੰ ਵੱਢਣ ਦਾ ਹੈ; ਏਹਨਾਂ ਸਾਰੀਆਂ ਗੱਲਾਂ ਦਾ ਖਿਆਲ ਕਰਕੇ, ਇਹ ਸਗੋਂ ਨਕੰਮਿਆਂ ਤੋਂ ਵੀ ਭੈੜੇ ਨੇ ਤੇ ਨੁਕਸਾਨ ਈ ਨੁਕਸਾਨ ਕਰਦੇ ਨੇ ।

ਜ਼ਿਮੀਂਦਾਰ:-ਏਹ ਤਾਂ ਠੀਕ ਏ ਜੀ ।

ਸੁਕਰਾਤ:-ਤਾਂ ਫੇਰ ਤੁਸੀ ਏਹਨਾਂ ਨੂੰ ਮਾਰ ਕਿਉਂ ਨਹੀਂ ਸੁੱਟਦੇ ?