ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੨ )

ਪਿੰਡ ਦੇ ਕੁੱਤੇ

ਸੁਕਰਾਤ ਜ਼ਿਮੀਂਦਾਰਾਂ ਦੇ ਨਾਲ ਪਿੰਡ ਵਿੱਚ ਦੀ ਲੰਘੀ ਜਾਂਦਾ ਸੀ। ਜਦ ਓਹ ਪਿੰਡਾਂ ਕੁਝ ਦੁਰੇਡਾ ਆਪਣੇ ਸੰਗੀਆਂ ਸਣੇ ਨਿਕਲ ਗਿਆ ਤਾਂ ਉਹ ਆਖਣ ਲੱਗਾ ।

ਸੁਕਰਾਤ:-ਹੁਣ ਅਸੀ ਪਿੰਡਾਂ ਕੁਝ ਦੁਰੇਡੇ ਨਿਕਲ ਆਏ ਹਾਂ ਤੇ ਏਥੇ ਸਾਹ ਲੈਣ ਨੂੰ ਤਾਜ਼ੀ ਹਵਾ ਹੈ, ਨਾ ਕੋਈ ਮੁਸ਼ਕ ਤੇ ਘੱਟਾ ਮਿੱਟੀ ਏ, ਸੋ ਆਓ ਏਥੇ ਬਹਿ ਕੇ ਜ਼ਰਾ ਕੁਝ ਚਿਰ ਗੱਲ ਬਾਤ ਕਰੀਏ । ਮੈਂ ਹੁਣ ਤੁਹਾਥੋਂ ਇੱਕ ਨਵੇਂ ਮਾਮਲੇ ਦੀ ਪੁੱਛ ਗਿੱਛ ਕਰਨੀ ਚਾਹੁੰਦਾ ਹਾਂ । ਤੁਹਾਡੇ ਪਿੰਡ ਵਿੱਚ ਤੇ ਈ ਕੁੱਤੇ ਨਜ਼ਰੀਂ ਆਉਂਦੇ ਸਨ ਤੇ ਮਾਲੂਮ ਹੁੰਦਾ ਸੀ ਕਿ ਓਹਨਾਂ ਦਾ ਸਾਈਂ ਵੀ ਕੋਈ ਨਹੀਂ ਤੇ ਨਾ ਈ ਓਹ ਕੋਈ ਚੱਜ ਦਾ ਕੰਮ ਕਰਦੇ ਨੇ । ਓਹਨਾਂ ਵਿੱਚੋਂ ਬਹੁਤ ਸਾਰੇ ਬੜੇ ਮਾੜੇ ਤੇ ਗੰਦੇ ਖੋਹ ਦੇ ਮਾਰੇ ਹੋਏ ਸਨ । ਸੱਚੀ ਗੱਲ ਤਾਂ ਇਹ ਜੇ ਕਿ ਤੁਹਾਡਿਆਂ ਬਾਲਾਂ ਨਾਲੋਂ ਵੀ ਉਹਨਾਂ ਦਾ ਭੈੜਾ ਹਾਲ ਸੀ, ਏਨੀ ਗੱਲ ਵਿੱਚ ਈ ਅਸੀ ਤੁਹਾਨੂੰ ਬਹੁਤ ਕੁਝ ਆਖ ਦਿੱਤਾ ਏ । ਤੁਸੀਂ ਦੱਸੋ ਕੀ ਤੁਸੀ ਏਹਨਾਂ ਦਾ ਉੱਕਾ ਈ ਖਿਆਲ ਨਹੀਂ ਕਰਦੇ ?

ਜ਼ਿਮੀਂਦਾਰ:-ਜੀ ਅਸੀਂ ਕੋਈ ਵੇਹਲੇ ਆਂ ਤੇ