ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੧ )

ਉਹ ਤੁਹਾਡਾ ਸੱਚਾ ਅੰਗ-ਪਾਲ-ਬੇਲੀ ਤੇ ਨੌਕਰ ਬਣ ਜਾਏ ? ਤੇ ਸਾਰੇ ਚੂਹੇ ਕਿਉਂ ਨਹੀਂ ਮਾਰ ਸੁੱਟਦੇ, ਤਾਂ ਜੋ ਤੁਹਾਡੇ ਫਸਲ ਖੂਬ ਚੰਗੀ ਤਰ੍ਹਾਂ ਹੋਣ ? ਇੱਕ ਚੰਗਾ ਜ਼ਿਮੀਦਾਰ ਆਪਣੀ ਜੂਹ ਨੂੰ ਨਕੰਮੇ ਝਾੜਾਂ ਨਾਲ ਕਦੀ ਵੀ ਖਰਾਬ ਨਹੀਂ ਹੋਣ ਦੇਂਦਾ ਤੇ ਓਹ ਓਹੀ ਰੱਖ ਤੇ ਝਾੜੀਆਂ ਲਾਉਂਦਾ ਏ ਜਿਨਾਂ ਦੀ ਉਸਨੂੰ ਲੋੜ ਹੁੰਦੀ ਏ । ਓਹ ਚੂਹਿਆਂ ਨੂੰ ਆਪਣੀ ਖੇਤਰੀ ਨਹੀਂ ਖਾਣ ਦੇਂਦਾ। ਓਹ ਸਾਰੇ ਚੂਹੇ ਮਾਰ ਸੁੱਟਦਾ ਏ । ਓਹ ਡਗ ਕੱਤਿਆਂ ਦੇ ਹੋੜਾਂ ਦੇ ਹੇੜ ਪਿੰਡ ਵਿੱਚ ਨਹੀਂ ਰਹਿਣ ਦਿੰਦਾ; ਜਾਂ ਤਾਂ ਉਹ ਕੁੱਤੇ ਰੱਖਦਾ ਈ ਨਹੀਂ, ਜੇ ਰੱਖਦਾ ਏ ਤਾਂ ਚੰਗੇ ਰਾਖਵੇਂ ਤੇ ਸਿੱਖੇ ਹੋਏ ਪਾਲ ਕੇ ਰੱਖਦਾ ਏ । ਜੇ ਤੁਸੀਂ ਆਪਣੀ ਜ਼ਿਮੀਂ ਵਿੱਚ ਚੂਹੇ ਰਹਿਣ ਦਿਓਗੇ ਤਾਂ ਤੁਸੀ ਚੂਹਿਆਂ ਦੇ ਮਰੂਸੀ ਹੋਏ, ਚੂਹਾ ਈ ਅਸਲੀ ਮਾਲਕ ਹੋਇਆ, ਕਿਉਂ ਜੁ ਓਹੀ ਸਭ ਤੋਂ ਪਹਿਲਾਂ ਫਸਲ ਕਟਦਾ ਏ ਤੇ ਕਈ ਵਾਰੀ ਸਾਰੀ ਵਾਢੀ ਓਹੀ ਕਰਦਾ ਏ। ਜੇ ਤੁਸੀਂ ਪਿੰਡਾਂ ਦੀ ਸਫ਼ਾਈ ਚੂਹੜਿਆਂ ਤੇ ਛੱਡੋਗੇ ਤਾਂ ਤੁਸੀ ਚੂਹੜਿਆਂ ਦੇ ਹਿਠਾਰੁ ਹੋਵੋਗੇ । ਜੇ ਤੁਸੀਂ ਅਣਗਿਣਤ ਡਗ ਕੋਤਿਆਂ ਦੇ ਹੱਥੋਂ ਖਪਦੇ ਰਹੋਗੇ ਤਾਂ ਤੁਸੀ ਕੁੱਤਿਆਂ ਦਾ ਸ਼ਿਕਾਰ ਹੋਏ । ਜੇ ਤੁਸੀ ਆਪਣੀਆਂ ਜੂਹਾਂ ਵਿੱਚ ਜੰਡ ਕਰੀਰ ਤੇ ਵਨ ਉੱਗਣ ਦਿਓਗੇ ਤਾਂ ਤੁਸੀਂ ਕੰਡਿਆਂ ਦੇ ਗੁਲਾਮ ਹੋਏ ।