ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੦ )

ਪੈ ਗਿਆ ਤੇ ਇੱਕ ਆਦਮੀ ਨੱਸਿਆ ਨੱਸਿਆ ਆਕੇ ਆਖਣ ਲੱਗਾ ‘ਜੀ ਇੱਕ ਕੁੱਤਾ। ਹਲਕਾਇਆ ਹੋ ਗਿਆ ਏ ਤੇ ਇੱਕ ਬਾਲ ਨੂੰ ਵੱਢ ਖਾਧਾ ਸੂ।'

ਸੁਕਰਾਤ:-ਏਹ ਕੁੱਤੇ ਕਿਸੇ ਕੰਮ ਦੇ ਵੀ ਨੇ ?

ਜ਼ਿਮੀਂਦਾਰ:-ਜੀ ਨਹੀਂ ।

ਸੁਕਰਾਤ:-ਤੁਸੀ ਫੇਰ ਏਹਨਾਂ ਨੂੰ ਰੱਖਦੇ ਕਿਉਂ ਓ ?

ਜ਼ਿਮੀਂਦਾਰ:-ਜੀ ਆਪੇ ਹੋ ਜਾਂਦੇ ਨੇ ।

ਸੁਕਰਾਤ:-ਚੋਧਰੀਓ ! ਕੀ ਤੁਸੀ ਪਿੰਡ ਦੇ ਮਾਲਕ ਓ ?

ਜ਼ਿਮੀਂਦਾਰ:-ਕਿਉਂ ਨਹੀਂ ਜੀ ।

ਸੁਕਰਾਤ:-ਤਾਂ ਫੇਰ ਤੁਸੀ ਆਪੇ ਹੋ ਜਾਉ, ਆਪੇ ਹੋ ਜਾਂਦੇ ਨੇ, ਮੁੜ ਮੁੜ ਕਿਉਂ ਆਖਦੇ ਓ ? ਜੇ ਤੁਹਾਨੂੰ ਚੂਹਿਆਂ ਦੀ ਲੋੜ ਨਹੀਂ ਤਾਂ ਓਹਨਾਂ ਦੀ ਅਲਖ ਮੁਕਾਓ ਤੇ ਜੇ ਤੁਹਾਨੂੰ ਨਕੰਮਿਆਂ ਕੱਤਿਆਂ ਤੇ ਰੁੱਖਾਂ ਤੇ ਝਾੜਾਂ ਦੀ ਲੋੜ ਨਹੀਂ, ਜੇਹੜੇ ਤੁਹਾਡੀ ਜੂਹ ਵਿੱਚ ਬੇਲੋੜੇ ਉੱਗੇ ਹੋਏ ਨੇ, ਤਾਂ ਓਹਨਾਂ ਨੂੰ ਪੁੱਟ ਸੁੱਟੋ ਤੇ ਉਹਨਾਂ ਦੀ ਥਾਂ ਵਡਮੁੱਲੇ ਰੱਖ ਤੇ ਘਾਹ ਕਿਉਂ ਨਹੀਂ ਲਾਉਂਦੇ ? ਇਹਨਾਂ ਸਾਰਿਆਂ ਨਕੰਮਿਆਂ ਕੱਤਿਆਂ ਤੋਂ ਆਪਣਾ ਪਿੱਛਾ ਕਿਉਂ ਨਹੀਂ ਛੁਡਾਂਦੇ ਤੇ ਤੁਸੀ ਏਹਨਾਂ ਦੀ ਥਾਂ ਆਪਣਾ ਆਪਣਾ ਕੱਤਾ ਕਿਉਂ ਨਹੀਂ ਰੱਖਦੇ,, ਤੇ ਉਸਨੂੰ ਚੰਗੀ ਤਰ੍ਹਾਂ ਪਾਲਦੇ ਤੇ ਸਿਖਾਉਂਦੇ, ਤਾਂ ਜੁ