ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੯ )

ਜ਼ਿਮੀਂਦਾਰ:-ਜੀ ਆਪੇ ਈ ਹੋ ਜਾਉ, ਅਸ਼ੀ ਇਸਦਾ ਕੀ ਇਲਾਜ ਕਰੀਏ ।

ਸੁਕਰਾਤ:-ਜਦ ਮੈਂ ਅੱਗੇ ਆਇਆ ਸਾਂ ਤਾਂ ਕੀ ਵੇਖਿਆ ਸੀ ਕਿ ਤੁਹਾਡੇ ਡੰਗਰ ਰੜੇ ਤੇ ਖਲੋਤੇ ਹਨ ਤੇ ਉਹਨਾਂ ਦੇ ਖਾਣ ਲਈ ਕੁਝ ਨਹੀਂ ਤੇ ਕੋਲ ਈ ਇੱਕ ਬੰਨੀ ਹੈ ਜਿਸ ਵਿੱਚ ਵਣ, ਕਰੀਰ ਤੇ ਜਾਲ ਆਦਿਕ ਉੱਗੇ ਹੋਏ ਨੇ । ਮੈਂ ਛੇੜੂ ਨੂੰ ਪੁੱਛਿਆ 'ਡੰਗਰ ਉਹਨਾਂ ਹਰਿਆਂ ਹਰਿਆਂ ਝਾੜਾਂ ਨੂੰ ਕਿਉਂ ਨਹੀਂ ਖਾਂਦੇ ? ਉਸਨੇ ਅੱਗੋਂ ਹੱਸ ਛੱਡਿਆ । ਮੈਂ ਪੁੱਛਿਆ 'ਕੀ ਡੰਗਰ ਜਾਲ ਕਰੀਰ ਤੇ ਵਨ ਨਹੀਂ ਖਾਂਦ ?' ਉਸਨੇ ਮੱਥੇ ਤੇ ਹੱਥ ਮਾਰਿਆ, ਜਿਸਤੋਂ ਪਤਾ ਲਗਦਾ ਸੀ ਜੁ ਓਹ ਆਖਦਾ ਏ ਕਿ 'ਮੇਰੀ ਮੱਤ ਮਾਰੀ ਹੋਈਏ ।'

ਜ਼ਿਮੀਂਦਾਰ:-ਤੁਸੀਂ ਜੁ ਉਸ ਕੋਲੋਂ ਏਹਾ ਜਹੀ ਗੱਲ ਪੁੱਛੀ ਤਾਂ ਉਸਨੇ ਤੁਹਾਨੂੰ ਜ਼ਰੂਰ ਝੱਲਾ ਈ ਸਮਝ ਲਿਆ ਹੋਵੇਗਾ ।

ਸੁਕਰਾਤ:-ਜਦ ਤੁਹਾਡੇ ਡੰਗਰ ਓਹਨਾਂ ਨੂੰ ਖਾਂਦੇ ਨਹੀਂ ਤਾਂ ਫੇਰ ਤੁਸੀਂ ਕਰੀਰ ਜਾਲ ਤੇ ਵਨ ਲਾਉਂਦੇ ਕਿਉਂ ਹੋ ?

ਜ਼ਿਮੀਂਦਾਰ:-ਜੀ ਆਪੇ ਹੀ ਹੋ ਪੈਂਦੇ ਨੇ ।

ਸੁਕਰਾਤ ਨੇ ਅਜੇ ਇਸ ਗੱਲ ਦਾ ਉੱਤਰ ਦਿੱਤਾ ਈ ਨਹੀਂ ਸੀ ਕਿ ਕੁੱਤਿਆਂ ਦੇ ਲੜਣ ਘਲਣ ਦਾ ਬੜਾ ਰੌਲਾ