ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੭ )

ਹੱਥ ਲਾਈਏ ਤੇ ਆਪਣੇ ਪਿੰਡ ਸਾਫ ਕਰਏ, ਪਰ ਕੀ ਧਰਮ ਤੁਹਾਨੂੰ ਇਸ ਗੱਲ ਦੀ ਆਗਿਆ ਦੇਂਦਾ ਹੈ ਕਿ ਤੁਸੀਂ ਉਸੇ ਗੰਦ ਨੂੰ ਖਾਓ, ਪੀਓ ਤੇ ਸਾਹ ਦੀ ਰਾਹੀਂ ਅੰਦਰ ਵੀ ਲੈ ਜਾਓ ? ਜਦ ਹਵਾ ਚਲਦੀ ਏ ਜਾਂ ਪਿੰਡ ਵਿੱਚ ਡੰਗਰ ਟੁਰਦੇ ਫਿਰਦੇ ਨੇ ਤਾਂ ਇਹ ਗੰਦ ਮਿੱਟੀ ਨਾਲ ਰਲਕੇ ਉੱਡਦਾ ਹੈ ਤੇ ਤੁਸੀਂ ਉਸਨੂੰ ਸਾਹ ਦੀ ਰਾਹੀਂ ਆਪਣਿਆਂ ਫਿਫੜਿਆਂ ਵਿੱਚ ਪੁਚਾਂਦੇ ਹੋ, ਖਾਣ ਪੀਣ ਦੀਆਂ ਚੀਜ਼ਾਂ ਨਾਲ ਖਾਂ ਜਾਂਦੇ ਹੋ ਤੇ ਪਾਣੀ ਦੇ ਨਾਲ ਵੀ ਪੀ ਜਾਂਦੇ ਹੋ।

ਜ਼ਿਮੀਂਦਾਰ:-ਅਸੀ ਮੁੜ ਕਦੀ ਬਹਾਨਾ ਨਹੀਂ ਕਰਨ ਲੱਗੇ ਕਿ ਸਾਡਾ ਧਰਮ ਸਾਨੂੰ ਇਹ ਕੰਮ ਕਰਨੋਂ ਡੱਕਦਾ ਹੈ । ਸਾਡਾ ਧਰਮ ਸਾਨੂੰ ਸਾਫ ਸੁਥਰੇ ਰਹਿਣ ਦੀ ਸਿੱਖਿਆ ਦੇਂਦਾ ਹੈ ਤੇ ਹੁਣ ਅਸੀ ਤੁਹਾਡੀ ਨਸੀਹਤ ਮੰਨਦੇ ਹੋਏ ਆਪਣੇ ਪਿੰਡ ਨੂੰ ਸਫ਼ਾ ਰੱਖਾਂਗੇ । ਇੱਕ ਤਾਂ ਸਾਨੂੰ ਰੂੜੀ ਬਹੁਤੀ ਮਿਲੇਗੀ ਤੇ ਦੂਜੇ ਸਾਡਿਆਂ ਖੇਤਾਂ ਵਿੱਚੋਂ ਦਾਣਾ ਪੱਠਾ ਸਾਡੇ ਆਪਣੇ ਤੇ ਸਾਡੇ ਡੰਗਰਾਂ ਲਈ ਬਹੁਤਾ ਹੋਵੇਗਾ ।

ਸੁਕਰਾਤ-ਹਾਂ ਇਹ ਠੀਕ ਏ ਤੇ ਮੈਨੂੰ ਆਸ ਏ ਜੋ ਤੁਹਾਡਾ ਪਿੰਡ ਹੁਣ ਛੇਤੀ ਈ ਮਨੁੱਖਾਂ ਦੇ ਰਹਿਣ ਦੇ ਲੈਕ ਹੋ ਜਾਏਗਾ ਤੇ ਇਸ ਵਿੱਚ ਚੰਗੇ ਬਾਲ ਜੰਮਣ ਤੇ ਪਲਣਗੇ । ਲਓ ਹੁਣ ਸਾਹਬ ਸਲਾਮਤ, ਮੈਂ ਜਾਂਦਾ ਹਾਂ,