ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੫ )

ਜਾਣ ਕੇ ਕਿ ਇੱਕ ਗੰਦਾ ਪਿੰਡ ਕਿਸ ਤਰ੍ਹਾਂ ਰੋਗ ਦਾ ਘਰ ਹੁੰਦਾ ਹੈ ਤੇ ਰੂੜੀ ਪਾਇਆਂ ਕਿੰਨੀਕੁ ਵੱਧ ਪੈਦਾਵਾਰ ਹੁੰਦੀ ਹੈ, ਓਹ ਰੂੜੀ ਕੱਠੀ ਕਰਦਾ ਹੈ ਤੇ ਇਸ ਗੱਲ ਨੂੰ ਸਮਝਕੇ ਕਿ ਪਿੰਡ ਦਾ ਸਫਾ ਕਰਨਾ ਰੂੜੀ ਦਾ ਕੱਠਾ ਕਰਨਾ ਹੀ ਹੈ, ਉਹ ਪਿੰਡ ਨੂੰ ਆਪੇ ਸਾਫ ਕਰਦਾ ਹੈ ਤੇ ਕਿਸੇ ਦੂਜੇ ਦਾ ਮੁਥਾਜੇ ਨਹੀਂ ਹੁੰਦਾ ।

ਸੁਕਰਾਤ:-(ਅੱਬੜਵਾਹਿਆਂ) ਓਹ ! ਇਹ ਮੈਲੇ ਜਿਹੇ ਦੀ ਮੁਸ਼ਕ ਕੀ ਆਉਂਦੀ ਏ ?

ਜ਼ਿਮੀਂਦਾਰ:-ਜੀ ਅਸੀਂ ਸਵੇਰੇ ਪੈਲੀਆਂ ਵਿੱਚ ਟੱਟੀ ਫਿਰਨ ਜੁ ਜਾਂਦੇ ਹਾਂ, ਏਸ ਲਈ ਮੁਸ਼ਕ ਆਉਂਦੀ ਏ।

ਸੁਕਰਾਤ:-ਤੇ ਮੁੜ ਜਿਸ ਵੇਲੇ ਹਵਾ ਵਗਦੀ ਏ ਤਾਂ ਮੁਸ਼ਕ ਪਿੰਡ ਦੇ ਵਿੱਚ ਤੇ ਸਾਰੇ ਆਲੇ ਦੁਆਲੇ ਆਉਂਦੀ ਰਹਿੰਦੀ ਏ। ਫੇਰ ਮੱਖੀਆਂ ਮੈਲੇ ਤੋਂ ਉੱਡ ਉੱਡ ਕੇ ਬਾਲਾਂ ਦੀਆਂ ਅੱਖਾਂ ਤੇ ਬੈਠਦਆਂ ਨੇ ਤੇ ਤੁਹਾਨੂੰ ਪਤਾ ਈ ਨਹੀਂ ਲੱਗਦਾ ਜੋ ਓਹ ਕਿਵੇਂ ਅੰਨ੍ਹੇ ਹੋ ਜਾਂਦੇ ਨੇ। ਤੁਸੀਂ ਸਮਝਦੇ ਹੋ ਕਿ ਮੱਖੀਆਂ ਤੁਹਾਡੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ ਅਤੇ ਤੁਹਾਡੇ ਬਾਲਾਂ ਦੀਆਂ ਅੱਖੀਆਂ ਤੇ ਬੈਠਣ ਤੋਂ ਪਹਿਲਾਂ ਆਪਣੀਆਂ ਜੁੱਤੀਆਂ ਲਾਹ ਆਉਂਦੀਆਂ ਨੇ, ਜਾਂ ਪੈਰ ਧੋ ਲੈਂਦੀਆਂ ਨੇ ।