ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੪ )

ਸੁਕਰਾਤ:-ਜੇ ਗਲੀਆਂ ਤੇ ਬਜ਼ਾਰਾਂ ਦੀ ਸਫਾਈ ਨੂੰ ਤੁਸੀ ਰੂੜੀ ਅਕੱਠੀ ਕਰਨੀ ਆਖਣ ਲੱਗ ਪਓਗੇ ਤਾਂ ਇਹ ਪਤ ਅਬਰੋ ਦਾ ਕੰਮ ਹੋ ਜਾਏਗਾ, ਜੇਹੜਾ ਇੱਕ ਜ਼ਿਮੀਂਦਾਰ ਕਰ ਸਕਦਾ ਹੈ ।

ਜ਼ਿਮੀਂਦਾਰ:-ਜੀ ਏਸ ਤਰ੍ਹਾਂ ਤਾਂ ਕੰਮ ਠੀਕ ਹੋਵੇਗਾ ।

ਸੁਕਰਾਤ:-ਤਾਂ ਹੁਣ ਤੁਸੀ ਪਿੰਡ ਦੀ ਸਫਾਈ ਨੂੰ ਛੱਡ ਦਿਓ ਤੇ ਏਹ ਨੇਮ ਧਾਰੋ ਜੋ ਹਰ ਇੱਕ ਜ਼ਿਮੀਂਦਾਰ ਰੋਜ਼ ਜਿੰਨੀ ਰੂੜੀ ਓਹ ਕੱਠੀ ਕਰ ਸਕਦਾ ਹੈ, ਕੱਠੀ ਕਰੇਗਾ, ਤਾਂ ਫੇਰ ਤੁਹਾਡਾ ਪਿੰਡ ਕਦੀ ਗੰਦਾ ਹੋਣ ਈ ਨਹੀਂ ਲੱਗਾ ।

ਜ਼ਿਮੀਂਦਾਰ:-ਚੰਗਾ, ਅਸੀਂ ਜਤਨ ਕਰਗੇ ।

ਸੁਕਰਾਤ:-ਤਾਂ ਹੁਣ ਮੁਕਦੀ ਗੱਲ ਇਹ ਹੈ ਕੇ ਇੱਕ ਪੱਕਾ ਜ਼ਿਮੀਂਦਾਰ ਇਸ ਗੱਲ ਤੇ ਜ਼ੋਰ ਦੇਂਦਾ ਹੈ ਕਿ ਮੈਂ ਪਿੰਡ ਦਾ ਮਾਲਕ ਹੋ, ਓਹ ਪਿੰਡ ਵਿੱਚ ਗੰਦ ਨਹੀਂ ਪਾਂਦਾ, ਕਿਉਂ ਜੇ ਗੰਦ ਪਾਣ ਨਾਲ ਉਸ ਨੂੰ ਆਪ ਸਫਾਈ ਕਰਨੀ ਪਏਗੀ । ਜੇਹੜੇ ਲੋਕ, ਏਸ ਭਰੋਸੇ ਰਹਿੰਦੇ ਨੇ ਕਿ ਕੰਮੀ ਪਿੰਡ ਦੀ ਸਫਾਈ ਕਰਨਗੇ, ਓਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਕਿੰਨਾ ਗੰਦ ਖਿਲਰਦਾ ਏ । ਸੋ ਇੱਕ ਪੱਕਾ ਜ਼ਿਮੀਂਦਾਰ ਇਹ