ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੩ )

ਜ਼ਿਮੀਂਦਾਰ:-ਇਹ ਕੰਮ ਕਰਨ ਦਾ ਸਾਡੇ ਕੋਈ ਰਵਾਜ ਨਹੀਂ ।

ਸੁਕਰਾਤ-ਤਾਂ ਗੰਦ ਖਿਲਾਰਨ ਦਾ ਰਵਾਜ ਕਿਉਂ ਪਾਇਆ ਹੋਇਆ ਜੇ ? ਦੁਨੀਆਂ ਵਿੱਚ ਇੱਕ ਨੇਮ ਏ ਜਿਹਾ ਕੋਈ ਬੀਜੇਗਾ ਓਹਾ ਜਿਹਾ ਓਹ ਵੱਢੇਗਾ।' ਏਸ ਲਈ ਜੇਹੜਾ ਗੰਦ ਪਾਏ, ਓਹੀ ਪਿੰਡ ਨੂੰ ਸਾਫ ਵੀ ਕਰੇ । ਕੀ ਤੁਹਾਡੇ ਧਰਮ ਵਿੱਚ ਸਾਫ ਸੁਥਰਾ ਰਹਿਣ ਦਾ ਹੁਕਮ ਨਹੀਂ ?

ਜ਼ਿਮੀਂਦਾਰ-ਕਿਉਂ ਨਹੀਂ ਜੀ ।

ਸੁਕਰਾਤ-ਤਾਂ ਫੇਰ ਤੁਸੀ ਆਪਣੇਂ ਪਿੰਡ ਨੂੰ ਆਪ ਸਾਫ ਕਿਉਂ ਨਹੀਂ ਕਰਦੇ ? ਜੇ ਤੁਹਾਨੂੰ ਆਪ ਸਾਫ ਕਰਨਾ ਪਏ ਤਾਂ ਤੁਸੀ ਕਦੀ ਗੰਦ ਵੀ ਨ ਖਿਲਾਰੋ । ਏਸ ਗੱਲ ਨੂੰ ਛੱਡ ਕੇ ਜੋ ਕੁਝ ਵੀ ਤੁਸੀ ਪਿੰਡ ਬਾਹਰ ਖੜਦੇ ਓ, ਓਹ ਰੂੜੀ ਬਣੇਗੀ, ਸੋ ਜਿੰਨਾਂ ਵੱਧ ਤੁਸੀ ਗਲੀਆਂ ਤੇ ਬਾਜ਼ਾਰ ਖਰੋਚ ਖਰੋਚ ਕੇ ਸਾਫ ਕਰੋਗੇ ਓਨੀ ਜ਼ਿਆਦਾ ਤੁਹਾਨੂੰ ਰੂੜੀ ਮਿਲੇਗੀ। ਰੂੜੀ ਅਕੱਠੀ ਕਰਨਾ ਈ ਜ਼ਿਮੀਂਦਾਰੀ ਏ, ਕੀ ਇਹ ਗੱਲ ਠੀਕ ਨਹੀਂ ?

ਜ਼ਿਮੀਂਦਾਰ:-ਸਭ ਤੋਂ ਵਧੀਆ ਜ਼ਿਮੀਂਦਾਰੀ ਤਾਂ ਇਹੋ ਈ ਏ ਜੀ ।