ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੧ )

ਤਾਂ ਤੁਸੀ ਸੁਖੀ ਤੇ ਜੇ ਨ ਕੀਤਾ ਤਾਂ ਤੁਹਾਡਾ ਓਹ ਹਾਲ ਹੋਇਆ ਜੋ ਹੁਣ ਹੁੰਦਾ ਹੈ, ਤਾਂ ਸੱਚ ਮੁੱਚ ਤੁਸੀ ਚੁਹੜਿਆਂ ਦੇ ਵਸ ਵਿੱਚ ਈ ਹੋਏ ਨਾ ?

ਜ਼ਿਮੀਂਦਾਰ:-ਜੀ ਅਸੀ ਹਾਂ ।

ਸੁਕਰਾਤ:-ਤਾਂ ਫੇਰ ਅਸਲ ਵਿੱਚ ਤਾਂ ਪਿੰਡ ਦੇ ਮਾਲਕ ਚੂਹੜੇ ਈ ਹੋਏ ?

ਜ਼ਿਮੀਂਦਾਰ:-ਅੱਜ ਕਲ੍ਹ ਤਾਂ ਏਹੀ ਜਾਪਦਾ ਏ । ਜਿਸ ਵੇਲੇ ਓਸ ਨੇ ਇਹ ਗੱਲ ਆਖੀ ਓਸੇ ਵੇਲੇ ਆਪਣੀ ਅੱਖ ਵਿੱਚ ਘੱਟਾ ਪੈਣ ਨਾਲ ਜੋ ਰੜਕ ਹੋਈ, ਉਸ ਨੂੰ ਹਟਾਣ ਲਈ ਓਹ ਅੱਖ ਮਲਣ ਲੱਗ ਪਿਆ ।

ਸੁਕਰਾਤ:-ਤੁਸੀ ਇਹ ਦੱਸੋ ਕਿ ਏਥੇ ਗੰਦ ਸੁੱਟ ਸੁੱਟ ਕੇ ਏਸ ਥਾਂ ਨੂੰ ਕਿਸ ਗੰਦਾ ਕੀਤਾ ਏ ?

ਜ਼ਿਮੀਂਦਾਰ:-ਅਸਾਂ ਈ ਕੀਤਾ ਏ ।

ਸੁਕਰਾਤ:-ਜੇ ਤੁਹਾਨੂੰ ਏਸ ਗੱਲ ਦਾ ਡਰ ਏ ਜੋ ਚੁਹੜੇ ਸਾਫ ਨਹੀਂ ਕਰਦੇ ਜੇ ਤੁਸੀ ਏਥੇ ਗੰਦ ਸੱਟਦੇ ਕਿਉਂ ਓ ?

ਜ਼ਿਮੀਂਦਾਰ:-ਜੀ ਮੁੱਢ ਤੋਂ ਈ ਰਵਾਜ ਟੁਰੀ ਆਉਂਦਾ ਏ, ਲੋਕੀ ਏਥੇ ਈ ਗੰਦ ਸੱਟ ਛੱਡਦੇ ਨੇ ।

ਸੁਕਰਾਤ:-ਤੁਸੀ ਏਸ ਨੂੰ ਏਸ ਆਸ ਤੇ ਕਿ