ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੮ )

ਬਨਾਣ ਦਾ ਆਸ਼ਾ ਪੂਰਾ ਨਹੀਂ ਹੋਇਆ ਤੇ ਇਸ ਤੋਂ ਜੇ ਤੁਹਾਨੂੰ ਕੋਈ ਲਾਹ ਏ ਤਾਂ ਸੂਰਾਂ ਦਾ ਈ ਏ । ਓ ਚੌਧਰੀਓ ! ਤੁਸੀ ਬੜੇ ਈ ਭੋਲੇ ਓ । ਤੁਸੀ ਇਹ ਵਣ, ਜੰਡ ਕਰੀਰਾਂ ਤੇ ਜਾਲ ਕਿਉਂ ਨਹੀਂ ਪੁੱਟਦੇ ਤੇ ਆਪਣੇ ਵੱਡਿਆਂ ਤੋਂ ਲਗੀ ਆਉਂਦੀ ਜੂਹ ਦਾ ਜਾਣ ਬੁੱਝ ਕੇ ਨਸ਼ਟ ਪੱਟੀ ਜਾਂਦੇ ਓ ? ਕਿਉਂ ਜੇ ਇਸ ਵਿੱਚ ਤੁਹਾਡੇ ਡੰਗਰਾਂ ਲਈ ਕੋਈ ਚਾਰਾ ਤਾਂ ਹੈ ਈ ਨਹੀਂ । ਇਹ ਸੂਰਾਂ ਦਾ ਅੱਡਾ ਬਣੀ ਹੋਈ ਏ, ਜਿਥੋਂ ਉਹ ਨਿਕਲ ਨਿਕਲ ਕੇ ਤੁਹਾਡੀਆਂ ਥੋੜੀਆਂ ਬਾਹਲੀਆਂ ਫਸਲਾਂ ਖਾ ਛੱਡਦੇ ਨੇ । ਤੁਸੀ ਏਹਨਾਂ ਝਾੜਾਂ ਨੂੰ ਕੱਟ ਕੇ ਇਸ ਵਿੱਚ ਘਾ ਟਾਹਲੀਆਂ ਤੇ ਕਿੱਕਰ , ਸ਼ਿੱਕਰ ਕਿਉਂ ਨਹੀਂ ਲਾਂਦੇ ? ਤੁਸੀ ਆਪਣੇ ਬਾਲਣ ਲਈ ਕੋਈ ਰੁੱਖ ਨਹੀਂ ਲਾਉਂਦੇ ਤੇ ਜੇਹੜਾ ਕੋਈ ਇੱਕ ਅੱਧ ਆਪਣੇ ਆਪ ਉੱਗ ਪੈਂਦਾ ਹੈ, ਉਹ ਤੁਸੀ ਸਿਓਂਕਾਂ ਨੂੰ ਖੁਆ ਛੱਡਦੇ ਓ । ਏਸ ਲਈ ਤੁਹਾਨੂੰ ਆਪਣੀ ਰੂੜੀ (ਗੋਹਾ) ਬਾਲਣਾ ਪੈਂਦਾ ਏ । ਗੋਹਾ ਬਾਲਣ ਦਾ ਮਤਲਬ ਇਹ ਹੈ ਕਿ ਫੇਰ ਤੁਸੀ ਆਪਣਿਆਂ ਖੇਤਾਂ ਵਿੱਚ ਰੂੜੀ ਨਹੀਂ ਪਾ ਸਕਦੇ । ਰੂੜੀ ਨਾ ਪੈਣ ਨਾਲ ਜ਼ਮੀਨ ਕਮਜ਼ੋਰ ਪੈ ਜਾਂਦੀ ਏ ਤੇ ਉਸ ਵਿਚੋਂ ਨਾ ਤੁਹਾਡੇ ਲਈ ਦਾਣੇ ਤੇ ਨਾ ਡੰਗਰਾਂ ਲਈ ਪੱਠਾ ਪੈਦਾ ਹੁੰਦਾ ਏ । ਤੁਹਾਡਾ ਪਿੰਡ ਗੰਦ ਤੇ ਰੂੜੀ ਨਾਲ ਭਰਿਆ ਪਿਆ ਏ, ਜੇਹੜਾ ਤੁਹਾਨੂੰ ਤੇ ਤੁਹਾਡੇ ਬਾਲ ਬੱਚੇ ਨੂੰ ਮੋਹਰਾਂ ਹੋਕੇ ਲੱਗਦਾ