ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੭ )

ਬੰਨੀ ਅਸਾਡੀ ਏ, ਤੁਸੀਂ ਇਹੋ ਜਹੇ ਝਾੜ ਆਪਣੇ ਘਰਾਂ ਵਿੱਚ ਕਿਉਂ ਨਹੀਂ ਉੱਗਣ ਦੇਂਦੇ ?

ਜ਼ਿਮੀਂਦਾਰ:-ਨਹੀਂ ਜੀ, ਕਿਉਂ ਉੱਗਣ ਦੇਈਏ ?

ਸੁਕਰਾਤ:-ਹੱਛਾ ਜੇ ਕਦੀ ਤੁਹਾਡੇ ਘਰ ਵਿੱਚ ਝਾੜ ਉੱਗ ਪਏ ਤਾਂ ਤੁਸੀਂ ਕੀ ਕਰੋ ?

ਜ਼ਿਮੀਂਦਾਰ:-ਓਹਨੂੰ ਪੱਟ ਸੁੱਟੀਏ ।

ਸੁਕਰਾਤ:-ਤਾਂ ਫੇਰ ਇਹਨਾਂ ਨੂੰ ਬੰਨੀ ਵਿਚੋਂ ਕਿਉਂ ਨਹੀਂ ਪੁੱਟ ਸੁਟਦੇ, ਤਾਂ ਜੇ ਓਥੇ ਸੂਰ ਰਹਿਣ ਈ ਨਾ। ਮੈਨੂੰ ਸਮਝ ਨਹੀਂ ਆਉਂਦੀ ਜੋ ਇਹ ਬੰਨੀ ਤੁਹਾਡਾ ਕੀ ਸੁਆਰਦੀ ਏ ?

ਜ਼ਿਮੀਂਦਾਰ:-ਜੀ ਸਾਡਿਆਂ ਵੱਡਿਆਂ ਵੱਡੇਰਿਆਂ ਨੇ ਇਹ ਸਾਰੀ ਜ਼ਮੀਨ ਡੰਗਰਾਂ ਲਈ ਜੂਹ ਛੱਡ ਦਿੱਤੀ ਸੀ ।

ਸੁਕਰਾਤ:-ਤਾਂ ਡੰਗਰ ਇਸ ਵਿੱਚੋਂ ਇਹ ਝਾੜ, ਜਾਲ ਤੇ ਕਰੀਰ ਆਦਿਕ ਖਾਂਦੇ ਹੋਣਗੇ ?

ਜ਼ਿਮੀਂਦਾਰ:-ਨਹੀਂ ਜੀ ।

ਸਕਰਾਤ:-ਇਹ ਤੁਹਾਡੀ ਸਾਰੀ ਭੋਂ ਤਾਂ ਇਹਨਾਂ ਨੇ ਈ ਮੱਲੀ ਹੋਈ ਏ ।

ਜ਼ਿਮੀਂਦਾਰ:-ਜੀ ਹਾਂ । ਸੁਕਰਾਤ-ਤਾਂ ਤੁਹਾਡਿਆਂ ਵੱਡਿਆਂ ਦਾ ਜੂਹ