ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬ )

ਤਾਂ ਕਮਾਦ ਬੀਜ ਕੇ ਤੇ ਛੰਭ ਵਿਚੋਂ ਖਾਲਾਂ ਕੱਢਕੇ ਓਸ ਨੂੰ ਪਾਣੀ ਦੇਂਦਾ ਰਹੇ ਤਾਂ ਬਰਸਾਤ ਨੂੰ ਮੀਂਹ ਪੈਕੇ ਫੇਰ ਛੰਭ ਭਰਿਆ ਜਾਏਗਾ ।

ਜ਼ਿਮੀਂਦਾਰ:-ਜੀ ਕਮਾਦ ਲਾਣ ਦਾ ਕੀ ਲਾਭ ਹੋਇਆ, ਜੇ ਓਹਨਾਂ ਨੂੰ ਸੂਰ ਈ ਨਾ ਛੱਡਣ ?

ਸੁਕਰਾਤ:-ਸੂਰ ਕਿੱਥੋਂ ਆਉਂਦੇ ਨੇ ?

ਜ਼ਿਮੀਦਾਰ:-ਜੀ ਉਸ ਬੰਨੀ ਵਿਚੋਂ ।

ਸੁਕਰਾਤ:-ਓਹ ਉਸ ਬੰਨੀ ਵਿੱਚ ਕਿੱਥੇ ਰਹਿੰਦੇ ਨੇ

ਜ਼ਿਮੀਂਦਾਰ:-ਜੀ ਓਹਨਾਂ ਝਾੜਾਂ ਵਿੱਚ ।

ਸੁਕਰਾਤ:-ਜੇ ਤੁਸੀ ਚਾਹੁੰਦੇ ਹੋ ਕਿ ਸੁਰ ਨਾ ਹੋਣ ਤਾਂ ਤੁਸੀ ਝਾੜ ਕਿਉਂ ਬੀਜਦੇ ਓ ?

ਜ਼ਿਮੀਂਦਾਰ:-(ਬੜੇ ਹੱਸੇ ਤੇ ਆਖਣ ਲੱਗੇ) ਜੀ ਏਹਨਾਂ ਨੂੰ ਕੌਣ ਬੀਜਦਾ ਏ ?

ਸੁਕਰਾਤ:-ਬੰਨੀ ਤੁਹਾਡੀ ਏ ?

ਜ਼ਿਮੀਂਦਾਰ:-ਜੀ ਸਾਡੀ ਏ ।

ਸੁਕਰਾਤ:-ਜੇ ਏਹਨਾਂ ਝਾੜਾਂ ਦੀ ਤੁਹਾਨੂੰ ਲੋੜ ਨਹੀਂ ਤਾਂ ਇਹ ਪੱਟ ਕਿਉਂ ਨਹੀਂ ਛੱਡਦੇ ?

ਜ਼ਿਮੀਂਦਾਰ:-ਜੀ ਆਪੇ ਪਏ ਉੱਗਦੇ ਨੇ ।

ਸੁਕਰਾਤ:-ਆਪਣੇ ਆਪ ਤੁਸੀ ਆਖਦੇ, ਓ ਜੇ