ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ )

ਜ਼ਿਮੀਂਦਾਰ:-ਜੀ ਓਹ ਤਾਂ ਸਾਡੇ ਕਿਸੇ ਕੰਮ ਦੀ ਨਹੀਂ, ਓਸ ਦਾ ਪਾਣੀ ਤਾਂ ਸਗੋਂ ਸਾਡੀਆਂ ਕੁਝ ਜ਼ਮੀਨਾਂ ਨੂੰ ਹੜ੍ਹ ਕੇ-ਜੇਹੜੇ ਫਸਲ ਅਸੀ ਮੁਰ ਪਿਟਕੇ ਬੀਜੇ ਹੋਏ ਹੁੰਦੇ ਨੇ-ਖਰਾਬ ਕਰ ਦੇਂਦਾ ਹੈ ।

ਸੁਕਰਾਤ:-ਤੁਸੀ ਉਸ ਦਾ ਪਾਣੀ ਆਪਣੀਆਂ ਜ਼ਮੀਨਾਂ ਨੂੰ ਸਿੰਜਣ ਲਈ ਕਿਉਂ ਨਹੀਂ ਵਰਤਦੇ ?

ਜ਼ਿਮੀਂਦਾਰ:-ਅਸੀ ਕਿਸ ਤਰ੍ਹਾਂ ਵਰਤ ਸਕਦੇ ਹਾਂ ?

ਸੁਕਰਾਤ:-ਓਸ ਵਿਚੋਂ ਖਾਲਾਂ ਕੱਢਕੇ ਉਪਰ ਝਲਾਰਾਂ ਕਿਉਂ ਨਹੀਂ ਲਾ ਲੈਂਦੇ ?

ਜ਼ਿਮੀਂਦਾਰ:-ਜੀ ਅਸੀ ਕਦੀ ਏਸ ਤਰ੍ਹਾਂ ਤੇ ਨਹੀਂ ਕੀਤਾ ਤੇ ਨਾ ਈ ਕੋਈ ਸਾਡੇ ਰਵਾਜ ਏ ਤੇ ਨਾ ਈ ਸਾਡੇ ਕੋਲ ਏਸ ਕੰਮ ਲਈ ਪੈਸੇ ਨੇ ।

ਸੁਕਰਾਤ:-ਤੁਸੀ ਸਰਕਾਰੋਂ ਤਕਾਵੀ ਕਿਉਂ ਨਹੀਂ ਲੈਂਦੇ ਜਾਂ ਪਿੰਡਾਂ ਵਾਲੇ ਬੰਕਾਂ ਤੋਂ ਰੁਪਿਆ ਹੁਦਾਰ ਕਿਉਂ ਨਹੀਂ ਲੈ ਲੈਂਦੇ ?

ਜ਼ਿਮੀਂਦਾਰ:-ਜੀ ਛੰਭ ਤਾਂ ਮਈ ਦੇ ਮਹੀਨੇ ਸੱਕ ਜਾਂਦਾ ਏ ।

ਸੁਕਰਾਤ:-ਭਾਵੇਂ ਕੁਝ ਈ ਹੋਵੇ, ਓਹ ਪਾਣੀ ਤੁਹਾਡੀਆਂ ਬਸੰਤ ਰੁੱਤ ਦੀਆਂ ਫਸਲਾਂ ਤਾਂ ਸਿਰੇ ਚਾਹੜ ਈ ਦੇਵੇਗਾ । ਜੇ ਤੁਹਾਡੇ ਵਿਚੋਂ ਕੋਈ ਅਕਲ ਵਾਲਾ ਹੌਵੇ