ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ਅ )

ਪੁਸਤਕ 'ਜੌਨ ਚਾਇਨਾ ਮੈਨ' ਨਹੀਂ ਭੁਲਣੀ ਚਾਹੀਦੀ, ਜਿਸ ਵਿੱਚ ਉਸਨੇ ਬੜੇ ਹਾਸੇ ਮਖੌਲ ਤੇ ਅਸਰ ਪਾਣ ਵਾਲੇ ਤਰੀਕੇ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਜਿਸ ਚੀਜ਼ ਨੂੰ ਅੰਗਰੇਜ਼ ਚਿੱਟੀ ਆਖਦਾ ਹੈ ਚੀਨ ਉਸੇ ਨੂੰ ਕਾਲੀ ਆਖੇਗਾ ਤੇ ਵੇਖਣ ਨੂੰ ਉਨ੍ਹਾਂ ਦੋਹਾਂ ਵਿੱਚੋਂ ਨਾ ਕੋਈ ਸੱਚਾ ਤੇ ਨਾ ਕੋਈ ਝੂਠਾ ਜਾਪਦਾ ਹੈ। ਏਸ ਲਈ ਇਹ ਜ਼ਰੂਰੀ ਹੈ ਕਿ ਤਰੱਕੀ ਸਹਿਜੇ ਸਹਿਜੇ ਹੋਵੇ ਤੇ ਸਾਡਾ ਪਰੋਜਨ ਏਹ ਹੋਣਾ ਤੇ ਸਾਨੂੰ ਪੱਕ ਕਰ ਲੈਣਾ ਚਾਹੀਦਾ ਹੈ ਕਿ ਤਰੱਕੀ ਠੀਕ ਤਰੀਕੇ ਤੇ ਹੋਵੇ ਤੇ ਇਸਦੀ ਨੀਂਹ ਪੱਕੀ ਰੱਖੀ ਜਾਏ, ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਏ ਕਿ ਜੋ ਕੁਝ ਅਦਲਾ ਬਦਲੀ ਹੋ ਰਹੀ ਏ, ਸਾਡੇ ਲਾਭ ਲਈ ਈ ਹੋ ਰਹੀ ਹੈ ਤੇ ਉਹ ਇਸ ਤਰੱਕੀ ਦੇ ਉਤਸ਼ਾਹੀ ਮੋਢੀਆਂ ਦੇ ਟੁਰ ਜਾਣ ਮਗਰੋਂ ਵੀ ਇਸ ਕੰਮ ਨੂੰ ਬਰੋਬਰ ਕਰੀ ਜਾਣ।

ਮੈਨੂੰ ਇਹ ਗੱਲ ਵੀ ਚੇਤੇ ਹੈ ਕਿ ਵਿਰੋਧੀਆਂ ਨੇ ਸੁਕਰਾਤ ਨੂੰ ਮਾਰ ਸੁੱਟਿਆ ਸੀ, ਕਿਉਂ ਜੋ ਓਹ ਉਨ੍ਹਾਂ ਦੇ ਮੂੰਹ ਤੇ ਵੱਜ ਵਜਾਕੇ ਅਕਸਰ ਮੁੜ ਮੁੜਕੇ ਆਖਦਾ ਹੁੰਦਾ ਸੀ ਕਿ ਤੁਸੀ ਸਾਰੇ ਭੁੱਲੇ ਹੋਏ ਹੋ ਤੇ ਜੋ ਮੈਂ ਆਖਦਾ ਹਾਂ ਉਹ ਠੀਕ ਹੈ। ਮੈਨੂੰ ਬ੍ਰੇਨ ਸਾਹਿਬ ਦੀ ਬਾਬਤ ਤਾਂ ਏਹਾ ਜਿਹਾ ਕੋਈ ਭੇ ਨਹੀਂ, ਕਿਉਂ ਜੋ ਉਸ ਨੇ ਆਪ ਤੇ ਉਸਦੀ ਪਤਨੀ ਦੋਹਾਂ ਨੇ ਨਿਰਾ ਪੁਰਾ ਲੋਕਾਂ ਨੂੰ ਸੁਧਾਰ ਕਰਨ ਲਈ ਆਖਿਆ ਵੇਖਿਆ ਈ