ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੩ )

ਸੁਕਰਾਤ:-ਤਾਂ ਕੀ ਇਹ ਅਕਲ ਦੀ ਗੱਲ ਨਾ ਹੋਵੇਗੀ ਕਿ ਤੁਹਾਡੀਆਂ ਜ਼ਨਾਨੀਆਂ ਤਾਂ ਕੱਪੜੇ ਸਿਊਣ ਤੇ ਦਰਜੀ ਪਾਥੀਆਂ ਪੱਥਣ ?

ਜ਼ਿਮੀਂਦਾਰ:-ਦਰਜੀ ਕਦੀ ਪਾਥੀਆਂ ਪੱਥਦਾ ਏ ?

ਸੁਕਰਾਤ:-ਹਾਂ, ਮੇਰਾ ਵੀ ਏਹੀ ਖਿਆਲ ਹੈ, ਓਹ ਕੋਈ ਐਡਾ ਮੂਰਖ ਤੇ ਨਹੀਂ; ਪਰ ਮੈਂ ਚਾਹੁੰਦਾ ਹਾਂ ਕਿ ਪਾਥੀਆਂ ਕੋਈ ਪੱਥਿਆ ਹੀ ਨਾ ਕਰੇ, ਮੇਰਾ ਇਹ ਖਿਆਲ ਏ ਕਿ ਤੁਸੀਂ ਪਾਥੀਆਂ ਪੱਥਣ ਕਰਕੇ ਈ ਗ਼ਰੀਬ ਹੋ ।

ਜ਼ਿਮੀਂਦਾਰ:-ਜੇ ਅਸੀਂ ਪਾਥੀਆਂ ਨੂੰ ਪੱਥੀਏ ਤਾਂ ਰੋਟੀ ਕਿਸ ਤਰ੍ਹਾਂ ਪਕਾਈਏ ਤੇ ਦੁੱਧ ਕਿੱਥੋਂ ਕਾਹੜੀਏ ?

ਸੁਕਰਾਤ:-ਉਹ ਸੈਂਕੜੇ ਰੱਖ ਜੇਹੜੇ ਤੁਹਾਡੇ ਪਿੰਡਾਂ ਬਾਹਰ ਐਵੇਂ ਗਲਦੇ ਸੜਦੇ ਜਾਂਦੇ ਨੇ, ਤੁਹਾਡੀ ਮਨਛਿਟੀ, ਬਾਜਰੇ ਤੇ ਮਕਈ ਦੇ ਟਾਂਡੇ, ਤਿਲਾਂ ਦੇ ਸੱਲੇ, ਤੇ ਸਰ੍ਹਿਓ ਦੇ ਟੰਡਲ ਇਹ ਸਾਰੇ ਕਾਹਦੇ ਜੋਗੇ ਨੇ ?

ਜ਼ਿਮੀਂਦਾਰ:-ਪਰ ਜ਼ਨਾਨੀਆਂ ਨੂੰ ਦੁੱਧ ਕਾਹੜਨ ਲਈ ਉਸ ਦੇ ਸਰਹਾਨੇ ਬੈਠਣਾ ਪਏਗਾ।

ਸੁਕਰਾਤ:-ਓਹ ਕਿਉਂ ਨਾ ਬੈਠਣ ? ਜੇਹੜਾ ਸਮਾਂ ਓਹ ਹੁਣ ਗੋਹਾ ਥੱਪਣ ਤੇ ਲਾਂਦੀਆਂ ਨੇ, ਓਹੀ ਦੁੱਧ ਦੀ ਰਾਖੀ ਤੇ ਲਾਣ । ਨਾਲੇ ਓਹ ਦੁੱਧ ਦਾ ਖਿਆਲ