ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੨ )

ਸੁਕਰਾਤ:-ਹੱਛਾ ਤੁਹਾਡੀ ਵਹੁਟੀ ਚਾਰ ਆਨਿਆਂ ਦੇ ਗੋਹੇ ਕਿੰਨੇ ਚਿਰ ਵਿੱਚ ਤਿਆਰ ਕਰਦੀ ਏ ?

ਜ਼ਿਮੀਂਦਾਰ:-ਜੀ ਸਾਤੇ ਕੁ ਵਿੱਚ ।

ਸੁਕਰਾਤ:-ਤਾਂ ਕੀ ਤੁਹਾਡੀ ਵਹੁਟੀ ਲਈ ਥਾਪੀਆਂ ਥੱਪਣ ਨਾਲੋਂ ਕੁੜਤਾ ਸਿਊਂ ਲੈਣਾ ਨਫ਼ੇਵੰਦਾ ਸੌਦਾ ਨਾ ਹੋਵੇਗਾ ?

ਜ਼ਿਮੀਂਦਾਰ:-ਜੀ ਉਸ ਨੂੰ ਕੁੜਤਾ ਸਿਊਣਾ ਨਹੀਂ ਆਉਂਦਾ ।

ਸੁਕਰਾਤ:-ਹਾਂ ਭਾਈ ਸੱਚ ਏ, ਓਹ ਵਿਚਾਰੀ ਕਿਥੋਂ ਜਾਣੇ ? ਜਦ ਦੀ ਓਹ ਜੰਮੀ ਗੋਹਾ ਥੱਪਦੀ ਤੇ ਚੱਕੀ ਪੀਂਹਦੀ ਰਹੀ । ਤੁਸੀ ਆਪ ਈ ਦੱਸੋ ਕਿ ਥਾਪੀਆਂ ਥੱਪਣੀਆਂ ਪਤ ਅਬਰੋ ਵਾਲਾ ਕੰਮ ਹੈ ਜਾਂ ਕੁੜਤਾ ਸਿਉਣਾ ?

ਜ਼ਿਮੀਂਦਾਰ:-ਜੀ ਕੱਪੜੇ ਸਿਊਣਾ ਈ ਸਸਤਾ ਕੰਮ ਹੈ ।

ਸੁਕਰਾਤ:-ਤਾਂ ਕੱਪੜੇ ਤੇ ਦਰਜੀ ਸਿਊਂਦਾ ਹੈ, ਜਿਸ ਨੂੰ ਤੁਸੀ ਕੰਮੀ ਆਖਦੇ ਹੋ ਤੇ ਗੋਹੇ ਤੁਹਾਡੀਆਂ ਜ਼ਨਾਨੀਆਂ ਥੱਪਦੀਆਂ ਨੇ, ਜਿਨ੍ਹਾਂ ਨੂੰ ਤੁਸੀ ਉੱਚੀ ਜ਼ਾਤ ਦੀਆਂ ਦੱਸਦੇ ਹੋ ?

ਜ਼ਿਮੀਂਦਾਰ:-ਜੀ ਹਾਂ ।