ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੮ )

ਮੀਂਹ ਪਿਆ ਨਹੀਂ ਤੇ ਫਸਲ ਨੂੰ ਸੋਕਾ ਮਾਰੀ ਜਾਂਦਾ ਏ । ਅਸੀਂ ਪਿਛਲੇ ਤਾਪ ਦੇ ਮਾਰੇ ਹੋਏ ਅਜੇ ਤਾਬ ਨਹੀਂ ਆਏ, ਡੰਗਰਾਂ ਦੇ ਖਾਣ ਲਈ ਪੱਠਾ ਵੀ ਨਹੀਂ ਤੇ ਸਾਡੇ ਆਪਣੇ ਖਾਣ ਲਈ ਅਨਾਜ ਵੀ ਬਹੁਤ ਥੋੜਾ ਏ । ਸਾਡਾ ਹਾਲ ਚਾਲ ਪੁੱਛਣ ਦੀ ਕੀ ਲੋੜ ਏ ?

ਓਧਰੋਂ ਝੱਟ ਈ ਇੱਕ ਹਨੇਰੀ ਦਾ ਬੁੱਲਾ ਆਇਆ, ਜਿਸ ਨਾਲ ਸੁਕਰਾਤ ਤੇ ਓਸ ਦੇ ਕੋਲ ਬੈਠੇ ਆਦਮੀਆਂ ਦੇ ਮੂੰਹ ਤੇ ਬਹੁਤ ਸਾਰੀ ਰੂੜ ਤੇ ਗੰਦ ਪੈ ਗਿਆ । ਓਹਨਾਂ ਪਿੰਡ ਵਾਲਿਆਂ ਤਾਂ ਕੋਈ ਪਰਵਾਹ ਨਾ ਕੀਤੀ ਪਰ ਸੁਕਰਾਤ ਨੂੰ ਖੰਘ ਲੱਗ ਪਈ ਤੇ ਉਸ ਦੀਆਂ ਅੱਖਾਂ ਦੁਖਣ ਲੱਗ ਪਈਆਂ ।

ਸੁਕਰਾਤ ਨੇ ਆਖਿਆ “ਵਾਹ ਭਾਈ ! ਇਹ ਤਾਂ ਚੰਗੀ ਮੌਜ ਏ !

ਪਿੰਡ ਵਾਲੇ ਆਖਣ ਲੱਗੇ 'ਜੀ ਹੋਇਆ ਤਾਂ ਕੁਝ ਨਹੀਂ, ਇਹ ਕੁਝ ਤਾਂ ਜਦ ਹਨੇਰੀ ਵਗਦੀ ਏ ਸਦਾ ਹੁੰਦਾ ਈ ਰਹਿੰਦ ਏ । ਅਸੀਂ ਇਹ ਕੁਝ ਵੇਖਣ ਹਿਲੇ ਹੋਏ ਆਂ।'

ਸੁਕਰਾਤ ਬੋਲਿਆ 'ਤਾਂ ਫੇਰ ਤੁਸੀਂ ਗਿਲਾ ਕਿਉਂ ਕਰਦੇ ਓ ਜੋ ਸਾਡੀਆਂ ਜ਼ਮੀਨਾਂ ਬੋਦੀਆਂ ਨੇ, ਜੇ ਤੁਸੀਂ ਕਦੀ ਇਹ ਸਾਰਾ ਗੋਹਾ ਟੋਇਆਂ ਵਿੱਚ ਦੱਬ ਦਿਓ ਤੇ ਜਦ ਇਹ ਸੜ ਜਾਏ ਤਾਂ ਖੇਤਰਾਂ ਵਿੱਚ ਪਾਓ ਤਾਂ ਫੇਰ ਤੁਹਾਡੀਆਂ ਜ਼ਮੀਨਾਂ ਉਪਜਾਉ ਹੋ ਜਾਣ ।'