ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੭ )

ਨਾਲ ਵੱਸੋ ਰੱਸੋਗੇ ਤੇ ਤੁਸੀ ਖਿੜੇ ਮੱਥੇ ਰਹੋਗੇ।

ਜ਼ਿਮੀਂਦਾਰ:-ਹਕੀਮ ਜੀ! ਏਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਡੀ ਨਸੀਹਤ ਬੜੀ ਖਰੀ ਏ ਤੇ ਅਸੀ ਜ਼ਰੂਰ ਏਸ ਤੇ ਅਮਲ ਕਰਨ ਦਾ ਯਤਨ ਕਰਾਂਗੇ, ਪਰ ਏਹਨਾਂ ਸਾਰਿਆਂ ਕੰਮਾਂ ਦਾ ਕਰਨਾ ਕਈਆਂ ਵਰ੍ਹਿਆਂ ਤੋੜੀ ਡਾਢਾ ਔਖਾ ਹੋਵੇਗਾ।

ਪਾਣੀ-ਬਾਲਣ ਤੇ ਰੂੜੀ

ਇੱਕ ਵਾਰੀ ਸੁਕਰਾਤ ਟੁਰਦਾ ਫਿਰਦਾ ਕਿਸੇ ਪਿੰਡ ਜਾ ਨਿਕਲਿਆ ਤੇ ਓਥੇ ਉਸ ਨੇ ਕੀ ਵੇਖਿਆ ਕਿ ਪਾਥੀਆਂ ਦੇ ਢੇਰਾਂ ਦੇ ਢੇਰ ਲੱਗੇ ਹੋਏ ਨੇ ਤੇ ਜਨਾਨੀਆਂ ਦਬਾ ਦਬ ਹੋਰ ਥੱਪੀ ਜਾਂਦੀਆਂ ਨੇ ਤੇ ਆਦਮੀ ਮੰਜੀਆਂ ਤੇ ਬੈਠੇ ਹੱਕਾ ਪੀਵੀ ਜਾਂਦੇ ਨੇ । ਹਰ ਇੱਕ ਚੀਜ਼ ਗੰਦੀ ਤੇ ਸੁੱਟੀ ਪਸੁੱਟੀ ਹੋਈ ਸੀ, ਜਿਸਤੋਂ ਪਤਾ ਲੱਗਦਾ ਸੀ ਕਿ ਲੋਕੀ ਡਾਢੇ ਗਰੀਬ ਹਨ ।

ਸੁਕਰਾਤ ਓਹਨਾਂ ਨੂੰ ਸਾਹਬ ਸਲਾਮਤ ਕਰਕੇ ਪੁੱਛਣ ਲੱਗਾ ‘ਸੁਣਾਓ ਭਾਈ ਮਿੱਤਰੋ! ਕੀ ਹਾਲ ਚਾਲ ਏ ?'

ਜ਼ਿਮੀਂਦਾਰ:- ਆਓ ਜੀ! ਤੁਸੀਂ ਬਿਲਾਸ਼ੱਕ ਸਾਡਾ ਹਾਲ ਚਾਲ ਪੁੱਛੋ, ਪਰ ਅਸੀਂ ਕੀ ਦੱਸੀਏ ? ਸਾਡੀ ਜ਼ਮੀਨ ਬੋਦੀ ਏ ਤੇ ਜੇਹੜਾ ਥੋੜਾ ਮਾਸਾ ਫਸਲ ਹੈ, ਓਹਨੂੰ ਜੰਗਲੀ ਸੂਰ ਤੇ ਚੂਹੇ ਲੱਗੇ ਹੋਏ ਨੇ,